ਧੀਆਂ ਲਈ ਲਾਹੇਵੰਦ ਸੁਕੱਨਿਆ ਸਮਰਿਧੀ ਯੋਜਨਾ ਦੇ ਨਿਯਮਾਂ ਵਿਚ ਕੋਵਿਡ-19 ਕਾਰਣ ਹੋਏ ਇਹ ਬਦਲਾਅ

Monday, Apr 13, 2020 - 05:33 PM (IST)

ਧੀਆਂ ਲਈ ਲਾਹੇਵੰਦ ਸੁਕੱਨਿਆ ਸਮਰਿਧੀ ਯੋਜਨਾ ਦੇ ਨਿਯਮਾਂ ਵਿਚ ਕੋਵਿਡ-19 ਕਾਰਣ ਹੋਏ ਇਹ ਬਦਲਾਅ

ਨਵੀਂ ਦਿੱਲੀ - ਕੋਰੋਨਾਵਾਇਰਸ ਮਹਾਂਮਾਰੀ ਦੇ ਤਹਿਤ ਧੀਆਂ ਦੇ ਭਵਿੱਖ ਨੂੰ ਆਰਥਿਕ ਸੁਰੱਖਿਆ ਦੇਣ ਲਈ ਸੁਕਨਿਆ ਸਮ੍ਰਿਧੀ ਸਕੀਮ ਵਿਚ ਨਿਵੇਸ਼ ਕਰਨ ਵਾਲਿਆਂ ਲਈ ਸਰਕਾਰ ਨੇ ਨਿਯਮਾਂ ਵਿਚ ਢਿੱਲ ਦਿੱਤੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਭਰ ਵਿਚ ਲਾਗੂ ਲਾਕਡਾਊਨ ਦੇ ਮੱਦੇਨਜ਼ਰ ਸੁਕੱਨਿਆ ਸਮਰਿਧੀ ਯੋਜਨਾ ਵਿਚ ਘੱਟੋ ਘੱਟ ਜਮ੍ਹਾਂ ਰਕਮ ਦੀ ਆਖਰੀ ਮਿਤੀ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਇਹ ਉਨ੍ਹਾਂ ਜਮ੍ਹਾਂਕਰਤਾਵਾਂ ਨੂੰ ਰਾਹਤ ਪ੍ਰਦਾਨ ਕਰੇਗੀ ਜਿਨ੍ਹਾਂ ਨੇ ਵਿੱਤੀ ਸਾਲ 2019-20 ਲਈ ਅਜੇ ਤੱਕ ਕੋਈ ਕਿਸ਼ਤ ਜਮ੍ਹਾ ਨਹੀਂ ਕੀਤੀ ਹੈ। ਆਓ ਜਾਣਦੇ ਹਾਂ ਇਸ ਯੋਜਨਾ ਵਿ ਕਿਹੜੇ-ਕਿਹੜੇ ਬਦਲਾਅ ਕੀਤੇ ਗਏ ਹਨ।

ਇਹ ਵੀ ਦੇਖੋ : ਇਸ ਸਰਕਾਰੀ ਸਕੀਮ ਦੇ ਬਦਲੇ ਨਿਯਮ, ਜਾਣੋ ਕਿਹੜੇ ਕਰਮਚਾਰੀਆਂ ਨੂੰ ਮਿਲ ਸਕੇਗਾ ਇਸ ਦਾ ਲਾਭ

ਸੁਕੰਨਿਆ ਸਮਰਿਧੀ ਯੋਜਨਾ ਵਿਚ ਕੀਤੇ ਗਏ ਇਹ ਬਦਲਾਅ

ਘੱਟੋ ਘੱਟ ਜਮ੍ਹਾਂ ਰਕਮ ਦੀ ਵਧਾਈ ਮਿਆਦ

ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਸੁਕਾਨਿਆ ਸਮਰਿਧੀ ਯੋਜਨਾ ਦੇ ਖਾਤਾ ਧਾਰਕਾਂ ਲਈ ਘੱਟੋ-ਘੱਟ ਜਮ੍ਹਾਂ ਰਕਮ ਦੀ ਤਰੀਕ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। ਸੁਕੱਨਿਆ ਸਮਰਿਧੀ ਖਾਤੇ ਵਿਚ 2019-20 ਦੀ ਘੱਟੋ ਘੱਟ ਜਮ੍ਹਾਂ ਰਕਮ 30 ਜੂਨ ਤੱਕ ਭਰੀ ਜਾ ਸਕਦੀ ਹੈ। ਇਨ੍ਹਾਂ ਖਾਤਿਆਂ ਨੂੰ ਜਾਰੀ(ਕਿਰਿਆਸ਼ੀਲਯ) ਰੱਖਣ ਲਈ, ਖਾਤਾਧਾਰਕਾਂ ਨੂੰ ਹਰ ਸਾਲ ਇੱਕ ਨਿਸ਼ਚਤ ਰਕਮ ਜਮ੍ਹਾ ਕਰਨੀ ਪੈਂਦੀ ਹੈ। ਅਜਿਹਾ ਨਾ ਕਰ ਸਕਣ ਦੀ ਸਥਿਤੀ ਵਿਚ, ਡਿਪਾਜ਼ਟਰਾਂ ਤੋਂ ਲੇਟ ਫੀਸ ਲਈ ਜਾਂਦੀ ਹੈ। ਡਿਪਾਜ਼ਟਰ ਆਮ ਤੌਰ 'ਤੇ ਵਿੱਤੀ ਸਾਲ ਦੇ ਅੰਤ 'ਤੇ ਇਸ ਸਕੀਮ ਵਿਚ ਰਾਸ਼ੀ ਜਮ੍ਹਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਸੀ ਦੇ ਤਹਿਤ ਛੋਟ ਮਿਲ ਜਾਂਦੀ ਹੈ।

ਵਿਆਜ ਦੀਆਂ ਦਰਾਂ ਵਿਚ ਹੋਈ ਕਟੌਤੀ

ਸਰਕਾਰ ਨੇ ਜੂਨ ਦੀ ਤਿਮਾਹੀ ਵਿਚ ਡਾਕਘਰ ਦੀਆਂ ਛੋਟੀਆਂ ਜਮ੍ਹਾਂ ਯੋਜਨਾਵਾਂ 'ਤੇ ਦਿੱਤੇ ਜਾਣ ਵਾਲੇ ਵਿਆਜ ਵਿਚ 1.4 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਵਿਚ ਧੀਆਂ ਲਈ ਸਭ ਤੋਂ ਵਧ ਲਾਹੇਵੰਦ ਸਰਕਾਰੀ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ ਵੀ ਪ੍ਰਭਾਵਤ ਹੋਈ ਹੈ। ਇਸ ਯੋਜਨਾ ਤਹਿਤ ਜਿੱਥੇ ਪਹਿਲਾਂ 8.4 ਪ੍ਰਤੀਸ਼ਤ ਸਾਲਾਨਾ ਕੰਪਾਉਡਿੰਗ ਦੇ ਹਿਸਾਬ ਨਾਲ ਵਿਆਜ ਮਿਲ ਰਿਹਾ ਸੀ, ਹੁਣ ਇਹ 7.6 ਫੀਸਦੀ ਹੋ ਗਿਆ ਹੈ। ਭਾਵ, ਵਿਆਜ ਦਰ ਵਿਚ 0.8 ਪ੍ਰਤੀਸ਼ਤ ਦੀ ਕਟੌਤੀ ਹੋਈ ਹੈ।

ਦੋ ਤੋਂ ਵੱਧ ਧੀਆਂ ਦੇ ਖਾਤੇ ਲਈ ਬਦਲੇ ਨਿਯਮ

ਜੇਕਰ  ਤੁਹਾਡੇ ਕੋਲ ਦੋ ਤੋਂ ਵੱਧ ਧੀਆਂ ਹਨ, ਤਾਂ ਸੁਕੱਨਿਆ ਸਮਰਿਧੀ ਖਾਤਾ ਉਸ ਲਈ ਖੋਲ੍ਹਣ ਦੇ ਨਿਯਮ ਵੀ ਬਦਲ ਗਏ ਹਨ। ਜੇ ਤੁਸੀਂ ਦੋ ਤੋਂ ਵਧ ਧੀਆਂ ਲਈ ਸੁਕੰਨਿਆ ਖਾਤਾ ਖੋਲ੍ਹ ਰਹੇ ਹੋ, ਤਾਂ ਉਨ੍ਹਾਂ ਦੇ ਜਨਮ ਸਰਟੀਫਿਕੇਟ ਦੇ ਨਾਲ ਇਕ ਹਲਫਨਾਮਾ ਦੇਣ ਦੀ ਜ਼ਰੂਰਤ ਹੋਵੇਗੀ। ਪੁਰਾਣੇ ਨਿਯਮ ਵਿਚ, ਮਾਪਿਆਂ ਨੇ ਡਾਕਟਰੀ ਸਰਟੀਫਿਕੇਟ ਦੇਣਾ ਹੁੰਦਾ ਸੀ।

ਸੁਕੱਨਿਆ ਖਾਤਾ ਨੂੰ ਆਪਰੇਟ ਕਰਨ ਦਾ ਤਰੀਕਾ

ਸੁਕੱਨਿਆ ਸਮਰਿਧੀ ਖਾਤਾ ਬੱਚੀ ਵਲੋਂ ਚਲਾਉਣ ਲਈ ਉਸ ਦੇ 18 ਸਾਲ ਦਾ ਹੋਣਾ ਲਾਜ਼ਮੀ ਹੋ ਗਿਆ ਹੈ। ਪਹਿਲਾਂ ਸੁਕੱਨਿਆ ਖਾਤੇ ਵਿਚ ਇਹ ਸਹੂਲਤ ਹੁੰਦੀ ਸੀ ਕਿ ਲੜਕੀ 10 ਸਾਲਾਂ ਦੀ ਉਮਰ ਤੋਂ ਬਾਅਦ ਆਪਣਾ ਖਾਤਾ ਚਲਾ ਸਕਦੀ ਹੈ। ਨਵੇਂ ਨਿਯਮ ਅਨੁਸਾਰ ਸਿਰਫ ਲੜਕੀ ਦਾੇ ਮਾਪੇ ਜਾਂ ਗਾਰਡੀਅਨ ਹੀ ਸੁਕੰਨਿਆ ਖਾਤਾ ਚਲਾ ਸਕਦਾ ਹੈ।


author

Harinder Kaur

Content Editor

Related News