ਪੰਜਾਬ ਦੇ ਸਭ ਤੋਂ ਰੁੱਝੇ ਰਹਿਣ ਵਾਲੇ ਟੋਲ ਪਲਾਜ਼ੇ ਹੋਏ ਫਰੀ

Tuesday, Feb 20, 2024 - 06:29 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਦੋਆਬਾ ਕਿਸਾਨ ਕਮੇਟੀ ਪੰਜਾਬ ਅਤੇ ਭਰਾਤਰੀ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਵਿਚ ਆਵਾਜ਼  ਬੁਲੰਦ ਕਰਨ ਲਈ 20 ਤੋਂ 22 ਫਰਵਰੀ ਤੱਕ ਸੂਬੇ ਭਰ ਵਿਚ ਸਾਰੇ ਟੋਲ ਪਲਾਜ਼ਿਆਂ ਨੂੰ ਟੋਲ ਮੁਕਤ ਕਰਨ ਅਤੇ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰ ਅੱਗੇ ਦਿਨ ਰਾਤ ਰੋਸ ਪ੍ਰਦਰਸ਼ਨ ਕਰਨ ਦੇ ਕੀਤੇ ਫ਼ੈਸਲੇ ਤਹਿਤ ਕਿਸਾਨਾਂ ਨੇ ਅੱਜ ਸਵੇਰੇ 10 ਵਜੇ ਹੁਸ਼ਿਆਰਪੁਰ ਵਿਚ ਹਾਈਵੇ ਦੇ ਦੋਵੇਂ ਟੋਲ ਪਲਾਜ਼ਿਆਂ ਹਰਸ਼ ਮਾਨਸਰ ਅਤੇ ਚੌਲਾਂਗ ਨੂੰ ਤਿੰਨ ਦਿਨਾਂ ਲਈ ਮੁਫ਼ਤ ਕਰਨ ਲਈ ਮੋਰਚਾ ਲਗਾ ਦਿੱਤਾ ਹੈ। 

ਇਹ ਵੀ ਪੜ੍ਹੋ : ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਡੀਓ ਵਾਇਰਲ

PunjabKesari

ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕੇ ਐੱਸ. ਕੇ. ਐੱਮ. ਨੇ ਸਵਾਮੀਨਾਥਨ ਦੇ ਫਾਰਮੂਲੇ ਦੇ ਆਧਾਰ ’ਤੇ ਸਾਰੀਆਂ ਖੇਤੀ ਉਪਜਾਂ ਦੇ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ, ਪੂਰਨ ਕਰਜ਼ਾ ਮੁਆਫੀ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸਰਕਲ ਟਾਂਡਾ, ਦਸੂਹਾ, ਬੁੱਲ੍ਹੋਵਾਲ, ਭੋਗਪੁਰ ਵੱਲੋਂ ਟੋਲ ਪਲਾਜ਼ਾ ਚੌਲਾਂਗ ਅਤੇ ਸਰਕਲ ਉੱਚੀ ਬੱਸੀ, ਮੁਕੇਰੀਆਂ ਵੱਲੋਂ ਟੋਲ ਪਲਾਜ਼ਾ ਮਾਨਸਰ ਤਿੰਨ ਦਿਨ ਲਈ ਫ੍ਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਕੱਚਾ ਪੱਕਾ ਫ਼ੈਸਲਾ ਮਨਜ਼ੂਰ ਨਹੀਂ ਅਤੇ ਪੂਰੇ ਦੇਸ਼ ਦੀਆ ਜਥੇਬੰਦੀਆ ਐੱਸ. ਕੇ. ਐੱਮ. ਭਾਰਤ ਦੀ ਮੀਟਿੰਗ ਦਿੱਲੀ ਵਿਚ ਲਗਾਤਾਰ 21, 22 ਨੂੰ ਹੋਵੇਗੀ ਤੇ ਪੂਰੇ ਦੇਸ਼ ਲਈ ਅਗਲਾ ਐਕਸ਼ਨ ਪਲਾਨ ਦੱਸਿਆ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News