ਪੰਜਾਬ ''ਚ ਮੰਗਲਵਾਰ ਤੱਕ ਸੀਤ ਲਹਿਰ ''ਚ ਨਹੀਂ ਹੋਵੇਗੀ ਕੋਈ ਕਮੀ

Saturday, Jan 18, 2020 - 07:28 PM (IST)

ਪੰਜਾਬ ''ਚ ਮੰਗਲਵਾਰ ਤੱਕ ਸੀਤ ਲਹਿਰ ''ਚ ਨਹੀਂ ਹੋਵੇਗੀ ਕੋਈ ਕਮੀ

ਚੰਡੀਗੜ੍ਹ— ਪੰਜਾਬ, ਹਰਿਆਣਾ ਨਾਲ ਲੱਗਦੇ ਇਲਾਕਿਆਂ 'ਚ ਸ਼ਨੀਵਾਰ ਵੀ ਸੀਤ ਲਹਿਰ ਦਾ ਜ਼ੋਰ ਰਿਹਾ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੱਕ ਸੀਤ ਲਹਿਰ 'ਚ ਕੋਈ ਕਮੀ ਨਹੀਂ ਹੋਵੇਗੀ। ਮੌਸਮ ਖੁਸ਼ਕ ਰਹੇਗਾ ਪਰ ਬੁੱਧਵਾਰ ਤੋਂ ਬਾਅਦ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜਾਂ 'ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕੇ ਠਰੇ ਹੋਏ ਹਨ। ਸ਼ਨੀਵਾਰ ਕੁਝ ਥਾਵਾਂ 'ਤੇ ਹਲਕੀ ਧੁੱਪ ਚੜ੍ਹੀ ਪਰ ਲੋਕਾਂ ਨੂੰ ਸੀਤ ਲਹਿਰ ਤੋਂ ਖਾਸ ਰਾਹਤ ਨਹੀਂ ਮਿਲੀ। ਅੰਮ੍ਰਿਤਸਰ ਅਤੇ ਬਠਿੰਡਾ ਸਭ ਤੋਂ ਠੰਡੇ ਇਲਾਕੇ ਰਹੇ। ਦੋਵਾਂ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


author

KamalJeet Singh

Content Editor

Related News