ਪੰਜਾਬ ''ਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ : ਸੁਖਬੀਰ
Saturday, May 22, 2021 - 09:36 PM (IST)
ਮਾਨਸਾ/ਬੁਢਲਾਡਾ(ਮਿੱਤਲ/ਮਨਜੀਤ)- ਪੰਜਾਬ ਵਿੱਚ ਕੋਰੋਨਾ ਮਹਾਮਾਰੀ ਸਿਖਰਾਂ 'ਤੇ ਹੈ ਪਰ ਪੰਜਾਬ ਦੀ ਕੈਪਟਨ ਸਰਕਾਰ ਦੇ ਮੰਤਰੀ ਅਤੇ ਖੁਦ ਮੁੱਖ ਮੰਤਰੀ ਕੁਰਸੀਆਂ ਖਾਤਰ ਆਪਣੀ ਲੜਾਈ ਲੜ ਰਹੇ ਹਨ। ਜਿਨ੍ਹਾਂ ਦਾ ਇਸ ਪਾਸੇ ਊਕਾ ਵੀ ਧਿਆਨ ਨਹੀਂ। ਮਾਨਸਾ ਅਤੇ ਬੁਢਲਾਡਾ ਵਿਖੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਕਸੀਜਨ ਸੈਂਟਰਾਂ ਅਤੇ ਲੰਗਰ ਸੇਵਾ ਦੀ ਸ਼ੁਰੂਆਤ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੁਢਲਾਡਾ ਅਤੇ ਮਾਨਸਾ ਪੁੱਜੇ। ਉਨ੍ਹਾਂ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੁਢਲਾਡਾ ਅਤੇ ਮਾਨਸਾ ਵਿਖੇ ਆਕਸੀਜਨ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਬਾਦਲਾਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ : ਢੀਂਡਸਾ
ਜੋ ਕੋਰੋਨਾ ਮਰੀਜ਼ਾਂ ਨੂੰ ਲੰਗਰ ਅਤੇ ਆਕਸੀਜਨ ਦੀ ਸੇਵਾ ਘਰਾਂ ਵਿੱਚ ਮੁਫਤ ਮੁਹੱਈਆ ਕਰਵਾਉੇਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਗਰੀਬ ਮਰੀਜ਼ਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਵਸੂਲੀਆਂ ਜਾ ਰਹੀਆਂ ਮੋਟੀਆਂ ਫੀਸਾਂ ਦੇ ਸੰਬੰਧ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਆਪਣੇ 'ਤੇ ਸਾਰਾ ਖਰਚਾ ਲੈ ਕੇ ਗਰੀਬ ਮਰੀਜ਼ਾਂ ਦਾ ਮੁਫਤ ਵਿੱਚ ਇਲਾਜ ਕਰਾਵੇ। ਪਰ ਮੁੱਖ ਮੰਤਰੀ ਨੇ ਇਸ ਵੱਲ ਕੋਈ ਗੋਰ ਨਹੀਂ ਕੀਤਾ, ਜਿਸ ਕਰਕੇ ਗਰੀਬ ਮਰੀਜ਼ ਕੋਰੋਨਾ ਨਾਲ ਲੜਦੇ ਹੋਏ ਜਾਨਾਂ ਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਨਹੀਂ ਸਗੋਂ ਗੈਂਗਸਟਰ ਚਲਾ ਰਹੇ ਹਨ, ਜਿਨ੍ਹਾਂ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਨਾਲ ਲੈ ਕੇ ਪੁਲਸ ਅਧਿਕਾਰੀ ਤਾਇਨਾਤ ਕੀਤੇ ਜਾਂਦੇ ਹਨ। ਗੈਂਗਸਟਰ ਲੋਕਾਂ ਨੂੰ ਧਮਕੀਆਂ ਦੇ ਕੇ ਸਫਾਰੀਆਂ ਵਸੂਲ ਰਹੇ ਹਨ। ਪਰ ਪੁਲਸ ਅਤੇ ਸਰਕਾਰ ਇਸ 'ਤੇ ਮੂਕ ਦਰਸ਼ਕ ਬਣੀ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਪੰਜਾਬ ਦੇ ਹਾਲਾਤ ਬਿਹਾਰ ਅਤੇ ਯੂ.ਪੀ ਵਰਗੇ ਹੋਏ ਹਨ। ਜਿਸ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਹੀ ਨਹੀਂ।
ਇਹ ਵੀ ਪੜ੍ਹੋ : ਸਰਬੱਤ ਦਾ ਭਲਾ ਟਰੱਸਟ ਮਾਝਾ, ਮਾਲਵਾ ਤੇ ਦੋਆਬਾ ਖੇਤਰ ’ਚ ਆਪਣੇ ਪੱਧਰ ’ਤੇ ਲਾਵੇਗਾ 5 ਆਕਸੀਜਨ ਪਲਾਂਟ
ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ, ਐੱਮ.ਐੱਲ.ਏ ਦਿਲਰਾਜ ਸਿੰਘ ਭੂੰਦੜ, ਸ਼੍ਰੌਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਸ਼੍ਰੌਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਯੂਥ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਸ਼੍ਰੌਮਣੀ ਸਿਮਰਜੀਤ ਕੌਰ ਸਿੰਮੀ, ਗੁਰਪ੍ਰੀਤ ਸਿੰਘ ਪੀਤਾ, ਐਡਵੋਕੇਟ ਕੇ.ਐੱਸ ਮਠਾੜੂ, ਨਵਜੋਤ ਨੀਟਾ, ਗੁਰਪ੍ਰੀਤ ਸਿੱਧੂ, ਹਰਮਨ ਭੰਮਾ, ਜਸਵਿੰਦਰ ਚਕੇਰੀਆਂ, ਗੋਲਡੀ ਗਾਂਧੀ, ਠੇਕੇਦਾਰ ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।