ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ

Wednesday, Apr 03, 2024 - 01:38 AM (IST)

ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ

ਚੰਡੀਗੜ੍ਹ (ਅਰਚਨਾ)– ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਵਲੋਂ 58 ਸਾਲ ਦੀ ਉਮਰ ’ਚ ਕਰਵਾਏ ਗਏ ਆਈ. ਵੀ. ਐੱਫ. (ਇਨ ਵਿਟਰੋ ਫਰਟੇਲਾਈਜ਼ੇਸ਼ਨ) ਖ਼ਿਲਾਫ਼ ਸਿਹਤ ਮੰਤਰਾਲਾ ਕੋਈ ਕਾਰਵਾਈ ਨਹੀਂ ਕਰ ਸਕਦਾ। ਚਰਨ ਕੌਰ ਨੇ ਭਾਰਤ ’ਚ ਬੱਚੇ ਨੂੰ ਸਿਰਫ਼ ਜਨਮ ਦਿੱਤਾ ਹੈ, ਜਦਕਿ ਆਈ. ਵੀ. ਐੱਫ. ਟ੍ਰੀਟਮੈਂਟ ਵਿਦੇਸ਼ ’ਚ ਕਰਵਾਇਆ ਹੈ।

ਜਣੇਪੇ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਕੋਈ ਵੀ ਸਿਹਤ ਕੇਂਦਰ ਬੱਚੇ ਦੀ ਡਿਲਿਵਰੀ ਕਰਵਾ ਸਕਦਾ ਹੈ। ਅਜਿਹੀ ਸਥਿਤੀ ’ਚ ਚਰਨ ਕੌਰ ਤੋਂ ਪੰਜਾਬ ਸਿਹਤ ਵਿਭਾਗ ਵਲੋਂ ਆਈ. ਵੀ. ਐੱਫ. ਸਬੰਧੀ ਮੰਗੇ ਗਏ ਜਵਾਬ ਤੇ ਕਾਰਵਾਈ ’ਤੇ ਰੋਕ ਲਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪਿੰਡ ਧਰਮਪੁਰਾ ਦੇ ਸ਼ਖ਼ਸ ਨੇ ਆਪਣੇ ਜੌਕੀ ਨਾਲ ਮਿਲ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਦੌੜ, ਮਿਲੇ 100 ਕਰੋੜ ਰੁਪਏ

ਬਲਕੌਰ ਸਿੰਘ ਆਪਣੀ ਪਤਨੀ ਚਰਨ ਕੌਰ ਨਾਲ ਨਵੰਬਰ 2022 ’ਚ ਯੂ. ਕੇ. ਗਏ ਸਨ, ਜਿਥੇ ਆਈ. ਵੀ. ਐੱਫ. ਕਰਵਾਉਣ ਵਾਲੀ ਔਰਤ ਦੀ ਉਮਰ ’ਤੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ 45 ਸਾਲ ਦੀ ਉਮਰ ਤੋਂ ਬਾਅਦ ਆਈ. ਵੀ. ਐੱਫ. ਦੌਰਾਨ ਔਰਤ ਦੇ ਅੰਡਿਆਂ ਦੀ ਗੁਣਵੱਤਾ ਨੂੰ ਧਿਆਨ ’ਚ ਰੱਖਿਆ ਜਾਂਦਾ ਹੈ ਤੇ ਔਰਤ ਦੇ ਅੰਡਿਆਂ ਦੀ ਵਰਤੋਂ ਨੂੰ ਲੈ ਕੇ ਬੇਸ਼ੱਕ ਕਾਨੂੰਨ ਹੈ।

ਸਿਰਫ਼ ਇਕ ਵਾਰ ਆਈ. ਵੀ. ਐੱਫ. ਨੂੰ ਲੈ ਕੇ ਮੰਗਿਆ ਜਵਾਬ : ਬਲਕੌਰ ਸਿੰਘ
ਇਸ ਸਬੰਧੀ ਜਦੋਂ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਉਨ੍ਹਾਂ ਤੋਂ ਸਿਰਫ਼ ਇਕ ਵਾਰ ਹੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਕਿਸੇ ਵਿਅਕਤੀ ਨੇ ਉਨ੍ਹਾਂ ਤੋਂ ਬੱਚੇ ਦੇ ਜਨਮ, ਮਾਂ ਦੀ ਉਮਰ ਜਾਂ ਆਈ. ਵੀ. ਐੱਫ. ਇਲਾਜ ਨੂੰ ਲੈ ਕੇ ਕੋਈ ਸਵਾਲ ਨਹੀਂ ਕੀਤਾ। ਕੇਂਦਰੀ ਸਿਹਤ ਮੰਤਰਾਲਾ ਜਾਂ ਪੰਜਾਬ ਸਿਹਤ ਵਿਭਾਗ ਉਨ੍ਹਾਂ ਦੇ ਨਿੱਜੀ ਮਾਮਲੇ ’ਚ ਕਿਵੇਂ ਦਖ਼ਲ ਦੇ ਸਕਦਾ ਸੀ? ਜੇ ਉਹ ਆਪਣੇ ਵੱਡੇ ਪੁੱਤਰ ਦੀ ਮੌਤ ਤੋਂ ਬਾਅਦ ਮੁੜ ਬੱਚੇ ਨੂੰ ਜਨਮ ਦੇਣਾ ਚਾਹੁੰਦੇ ਸਨ ਤੇ ਉਨ੍ਹਾਂ ਦੀ ਪਤਨੀ ਨੇ 58 ਸਾਲ ਦੀ ਉਮਰ ’ਚ ਆਪਣੀ ਜਾਨ ਨੂੰ ਜ਼ੋਖ਼ਮ ’ਚ ਪਾ ਕੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਕਿਸੇ ਨੂੰ ਕੀ ਪ੍ਰੇਸ਼ਾਨੀ ਹੈ?

 
 
 
 
 
 
 
 
 
 
 
 
 
 
 
 

A post shared by Jindal Heart and IVF Bathinda (@jindal.heart.ivf)

ਸਿਹਤ ਵਿਭਾਗ ਨੇ ਕਿਹਾ– ਮਾਮਲਾ ਗੰਭੀਰ
ਦੂਜੇ ਪਾਸੇ ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਚ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ, ਇਸ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੁਣ ਸਿਹਤ ਵਿਭਾਗ ਆਈ. ਵੀ. ਐੱਫ. ਮਾਮਲੇ ’ਚ ਕੋਈ ਕਦਮ ਨਹੀਂ ਚੁੱਕੇਗਾ। ਮਾਮਲੇ ’ਚ ਪਰਿਵਾਰ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News