ਵਿਆਹ ''ਤੇ ਗਿਆ ਸੀ ਸਾਰਾ ਟੱਬਰ, ਵਾਪਸ ਪਰਤਦਿਆਂ ਹੀ ਉੱਡ ਗਏ ਹੋਸ਼

Monday, Jul 15, 2024 - 04:18 PM (IST)

ਲੁਧਿਆਣਾ (ਰਿਸ਼ੀ)– ਵਿਆਹ ਸਮਾਗਮ ’ਚ ਜਾਣਾ ਇਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਕਿਉਂਕਿ ਮੇਨ ਗੇਟ ਦਾ ਤਾਲਾ ਤੋੜ ਕੇ ਵੜੇ ਚੋਰ 5 ਲੱਖ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ 2 ਲੱਖ ਦੀ ਨਕਦੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਕੇਸ ਦਰਜ ਕਰ ਕੇ ਜਾਂਚ ’ਚ ਜੁਟ ਗਈ ਹੈ।

ਪੀੜਤ ਮਨਜੀਤ ਸਿੰਘ ਨਿਵਾਸੀ ਕਬੀਰ ਨਗਰ ਨੇ ਦੱਸਿਆ ਕਿ ਬੀਤੀ 7 ਜੁਲਾਈ ਨੂੰ ਆਪਣੇ ਪਰਿਵਾਰ ਸਮੇਤ ਸ਼ਾਮ ਲਗਭਗ 7 ਵਜੇ ਪੱਖੋਵਾਲ ਰੋਡ ’ਤੇ ਵਿਆਹ ਸਮਾਗਮ ’ਚ ਭਾਗ ਲੈਣ ਗਿਆ ਸੀ। ਰਾਤ 1.45 ਵਜੇ ਵਾਪਸ ਆਏ ਤਾਂ ਮੇਨ ਗੇਟ ਦਾ ਤਾਲਾ ਟੁੱਟਿਆ ਦੇਖ ਦੰਗ ਰਹਿ ਗਏ। ਜਦ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਚੋਰ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਰਫੂਚੱਕਰ ਹੋ ਚੁੱਕੇ ਸਨ।

ਇਹ ਖ਼ਬਰ ਵੀ ਪੜ੍ਹੋ - ਚਿੱਟੇ ਦੇ ਦੈਂਤ ਨੇ ਨਿਗਲਿਆ ਕਬੱਡੀ ਦਾ ਸਿਤਾਰਾ! 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ

ਜਦ ਘਰ ਕੋਲ ਇਕ ਧਾਰਮਿਕ ਸਥਾਨ ’ਤੇ ਲੱਗੇ ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਰਾਤ 12.40 ਵਜੇ 2 ਨਾਕਾਬਪੋਸ਼ ਚੋਰ ਆਉਂਦੇ ਹਨ, ਜਿਨ੍ਹਾਂ ’ਚ ਇਕ ਪਗੜੀਧਾਰੀ ਹੈ, ਜੋ ਮੇਨ ਗੇਟ ਦੇ ਰਸਤੇ ਤਾਲਾ ਤੋੜ ਕੇ ਘਰ ’ਚ ਦਾਖਲ ਹੋ ਕੇ ਸਿਰਫ 45 ਮਿੰਟ ’ਚ ਹੱਥ ਸਾਫ ਕਰ ਕੇ 1.25 ਮਿੰਟ ’ਤੇ ਫਰਾਰ ਹੋ ਜਾਂਦੇ ਹਨ। ਪੁਲਸ ਫੁਟੇਜ ਨਾਲ ਮੁਲਜ਼ਮਾਂ ਤੱਕ ਪੁੱਜਣ ਦਾ ਯਤਨ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News