ਲੁਧਿਆਣਾ 'ਚ ਜਿਊਲਰੀ ਦੀ ਦੁਕਾਨ 'ਚ ਵੱਡੀ ਲੁੱਟ, ਚੋਰਾਂ ਨੇ ਪਿਛਲੀ ਕੰਧ ਪਾੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Friday, Jan 06, 2023 - 10:41 AM (IST)

ਲੁਧਿਆਣਾ 'ਚ ਜਿਊਲਰੀ ਦੀ ਦੁਕਾਨ 'ਚ ਵੱਡੀ ਲੁੱਟ, ਚੋਰਾਂ ਨੇ ਪਿਛਲੀ ਕੰਧ ਪਾੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਨੂਰਵਾਲਾ ਰੋਡ 'ਤੇ ਸਥਿਤ ਜਿਊਲਰੀ ਦੀ ਦੁਕਾਨ 'ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਦੁਕਾਨ 'ਚ ਵੜ ਕੇ ਤਿਜੌਰੀ ਨੂੰ ਗੈਸ ਕਟਰ ਅਤੇ ਸੱਬਲਾਂ ਨਾਲ ਤੋੜਿਆ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਸ਼ੀਦ ਘੋਸ਼ ਨੇ ਦੱਸਿਆ ਕਿ ਉਸ ਦੀ 20 ਤੋਂ 22 ਸਾਲ ਪੁਰਾਣੀ ਜਿਊਲਰੀ ਦੀ ਦੁਕਾਨ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਨਵੀਂ ਮੁਸੀਬਤ 'ਚ, ਨਵੇਂ ਸਿਰੇ ਤੋਂ ਇਨ੍ਹਾਂ ਘਪਲਿਆਂ ਦੀ ਜਾਂਚ ਕਰੇਗੀ ਵਿਜੀਲੈਂਸ

ਉਸ ਨੇ ਦੱਸਿਆ ਕਿ ਜਦੋਂ ਉਹ ਵੀਰਵਾਰ ਸਵੇਰੇ 7 ਵਜੇ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਸੇਫ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਸਾਰੇ ਗਹਿਣੇ ਗਾਇਬ ਸਨ। ਇਸ ਤੋਂ ਇਲਾਵਾ ਦੁਕਾਨ ਦਾ ਡੀ. ਵੀ. ਆਰ. ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਚੋਰ ਦੁਕਾਨ ਦੀ ਕੰਧ ਨੂੰ ਪਿੱਛਿਓਂ ਤੋੜ ਕੇ ਅੰਦਰ ਵੜੇ ਅਤੇ ਸੇਫ ਤੋੜ ਕੇ ਸਭ ਕੁੱਝ ਲੈ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹਰ ਕੋਈ ਕਰ ਰਿਹੈ ਠੁਰ-ਠੁਰ

ਉਸ ਨੇ ਦੱਸਿਆ ਕਿ ਉਸ ਦਾ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਨਾਲ ਲੱਗਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਪੁਲਸ ਨੇ ਸਿਰਫ ਖ਼ਾਨਾਪੂਰਤੀ ਕੀਤੀ ਹੈ। ਫਿਲਹਾਲ ਇਹ ਸਾਰੀ ਘਟਨਾ ਆਸ-ਪਾਸ ਦੀਆਂ ਦੁਕਾਨਾਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News