ਘਰ ’ਚੋਂ ਰਾਈਫਲ ਚੋਰੀ, ਅਣਪਛਾਤਾ ਨਾਮਜ਼ਦ

Monday, Oct 14, 2024 - 05:24 AM (IST)

ਘਰ ’ਚੋਂ ਰਾਈਫਲ ਚੋਰੀ, ਅਣਪਛਾਤਾ ਨਾਮਜ਼ਦ

ਬਠਿੰਡਾ (ਸੁਖਵਿੰਦਰ) : ਕੋਟਭਾਰਾ ਸਥਿਤ ਇਕ ਘਰ ’ਚ ਤਿੰਨ ਮਹੀਨੇ ਪਹਿਲਾਂ ਹੋਈ ਚੋਰੀ ਦੇ ਮਾਮਲੇ ’ਚ ਕੋਟਫੱਤਾ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਵਾਸੀ ਕੋਟਭਾਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 3 ਮਹੀਨੇ ਪਹਿਲਾ ਉਸਦੇ ਘਰ ਦੇ ਜਿੰਦਰੇ ਟੁੱਟੇ ਸਨ ਪਰ ਉਸ ਸਮੇਂ ਉਸ ਵੱਲੋਂ ਘਰ ਵਿਚ ਸਥਿਤ ਅਲਮਾਰੀ ਨੂੰ ਚੈੱਕ ਨਹੀਂ ਕੀਤਾ ਅਤੇ ਨਾ ਹੀ ਇਸਦੀ ਇਤਲਾਹ ਪੁਲਸ ਨੂੰ ਦਿੱਤੀ ਸੀ।

ਬੀਤੇ ਦਿਨੀਂ ਜਦੋਂ ਉਸ ਵੱਲੋਂ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸ ’ਚੋਂ ਉਸਦੀ ਲਾਇਸੈਂਸੀ ਰਾਈਫਲ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤਾ ਵਿਅਕਤੀ ਉਸਦੀ ਰਾਈਫਲ ਚੋਰੀ ਕਰ ਕੇ ਲੈ ਗਿਆ। 25 ਸਤੰਬਰ ਨੂੰ ਉਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


author

Babita

Content Editor

Related News