ਦੁਕਾਨ ’ਚੋਂ 1 ਲੱਖ 20 ਹਜ਼ਾਰ ਰੁਪਏ ਚੋਰੀ ਕਰਨ ਵਾਲਾ ਨਾਬਾਲਗ ਗ੍ਰਿਫ਼ਤਾਰ

Tuesday, Jul 23, 2024 - 01:35 PM (IST)

ਦੁਕਾਨ ’ਚੋਂ 1 ਲੱਖ 20 ਹਜ਼ਾਰ ਰੁਪਏ ਚੋਰੀ ਕਰਨ ਵਾਲਾ ਨਾਬਾਲਗ ਗ੍ਰਿਫ਼ਤਾਰ

ਚੰਡੀਗੜ੍ਹ (ਨਵਿੰਦਰ) : ਪੁਲਸ ਨੇ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਕੰਪਲੈਕਸ ਦੀ ਦੁਕਾਨ ਤੋਂ 1.20 ਲੱਖ ਰੁਪਏ ਚੋਰੀ ਕਰਨ ਵਾਲੇ 2 ਨਾਬਾਲਗਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ 7 ਹਜ਼ਾਰ ਰੁਪਏ ਖ਼ਰਚ ਲਏ ਸਨ। ਮਨੀਮਾਜਰਾ ਥਾਣਾ ਪੁਲਸ ਨੇ ਨਾਬਾਲਗ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ। ਉਸ ਨੂੰ ਸਵੇਰੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸ਼ਿਕਾਇਤਕਰਤਾ ਸ਼ਿਖਾ ਨੇ ਦੱਸਿਆ ਕਿ ਉਸ ਦੇ ਸਹੁਰੇ ਦੀ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਕੰਪਲੈਕਸ ’ਚ ਕਰਿਆਨੇ ਤੇ ਕੱਪੜੇ ਦੀ ਦੁਕਾਨ ਹੈ।

20 ਜੁਲਾਈ ਨੂੰ ਸਹੁਰਾ ਦੁਕਾਨ ਬੰਦ ਕਰਕੇ ਘਰ ਆਇਆ ਸੀ। ਅਗਲੇ ਦਿਨ ਜਦੋਂ ਉਹ ਦੁਕਾਨ ’ਤੇ ਗਏ ਤਾਂ ਲਾਕਰ ’ਚੋਂ 1 ਲੱਖ ਵੀਹ ਹਜ਼ਾਰ ਰੁਪਏ ਚੋਰੀ ਸਨ। ਪੁਲਸ ਵਲੋਂ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਫੁਟੇਜ ਜਾਂਚ ਕੀਤੀ ਗਈ ਤਾਂ ਦੋ ਨਾਬਾਲਗ ਚੋਰੀ ਕਰਦੇ ਦੇਖੇ ਗਏ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 1 ਲੱਖ 13 ਹਜ਼ਾਰ ਰੁਪਏ ਬਰਾਮਦ ਕੀਤੇ।


author

Babita

Content Editor

Related News