ਅਣਪਛਾਤੇ ਚੋਰ ਨਕਦੀ, ਗਹਿਣੇ ਅਤੇ ਹੋਰ ਸਾਮਾਨ ਲੈ ਕੇ ਹੋਏ ਫਰਾਰ
Friday, Jun 29, 2018 - 12:51 PM (IST)

ਜਲੰਧਰ (ਮਨੋਜ))—ਬੀਤੀ ਰਾਤ ਬਸਤੀ ਦਾਨਿਸ਼ਮੰਦਾ ਲਸੂੜੀ ਮੁਹੱਲੇ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਘਰੋਂ ਬਾਹਰ ਸੀ।
ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ। ਘਰਦਿਆਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਤੁੰਰਤ ਘਰ ਪਹੁੰਚਿਆਂ ਅਤੇ ਘਰ ਦਾ ਹਾਲ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਸਾਰਾ ਸਾਮਾਨ ਖੇਰੂ-ਖੇਰੂ ਹੋਇਆ ਪਿਆ ਸੀ ਅਤੇ ਅਲਮਾਰੀ ਦਾ ਲਾਕਰ ਵੀ ਖੁੱਲ੍ਹਾ ਸੀ, ਜਿਸ 'ਚ ਡੇਢ ਤੋਲੇ ਸੋਨੇ ਦੇ ਗਹਿਣੇ, 22,000 ਦੀ ਨਕਦੀ ਅਤੇ ਘਰ ਦਾ ਕੁਝ ਹੋਰ ਸਾਮਾਨ ਵੀ ਗਾਇਬ ਸੀ। ਇਹ ਹੀ ਨਹੀਂ ਚੋਰ ਸਾਮਾਨ ਦੇ ਨਾਲ-ਨਾਲ ਉਨ੍ਹਾਂ ਦੇ ਆਈ.ਡੀ. ਪਰੂਫ ਵੀ ਨਾਲ ਲੈ ਗਏ, ਜਿਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।