ਚੋਰਾਂ ਨੇ ਮੋਬਾਇਲਾਂ ਦੀ ਦੁਕਾਨ ''ਤੇ ਕੀਤਾ ਹੱਥ ਸਾਫ਼

Saturday, Sep 09, 2017 - 12:46 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਸਥਾਨਕ ਬੀਕਾਨੇਰੀ ਰੋਡ 'ਤੇ ਸਥਿਤ ਸ਼ਿਵ ਟੈਲੀਕਾਮ ਵਿਚ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਵਿਚ ਰੱਖੇ ਮੋਬਾਇਲ, ਅਸੈਸਰੀ ਤੇ ਹੋਰ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਸੰਚਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਲਗਭਗ 9 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ। ਅੱਜ ਸਵੇਰੇ ਲਗਭਗ 6.30 ਵਜੇ ਕਿਸੇ ਜਾਣਕਾਰ ਦਾ ਫੋਨ ਆਇਆ ਕਿ ਤੇਰੀ ਦੁਕਾਨ ਵਿਚ ਚੋਰੀ ਹੋ ਗਈ ਹੈ। ਜਦੋਂ ਉਹ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਦੁਕਾਨ 'ਤੇ ਲੱਗੇ ਲੱਕੜ ਦੇ ਮੇਨਗੇਟ ਦਾ ਕੁਝ ਹਿੱਸਾ ਟੁੱਟਿਆ ਹੋਇਆ ਸੀ ਅਤੇ ਦੁਕਾਨ ਦੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਚੋਰ ਉਸਦੀ ਦੁਕਾਨ 'ਚੋਂ 10 ਤੋਂ 15 ਰਿਪੇਅਰ ਲਈ ਆਏ ਮੋਬਾਇਲ, ਅਸੈਸਰੀ, ਬੈਟਰੀਆਂ ਅਤੇ ਓ.ਟੀ.ਜੀ. ਮਸ਼ੀਨ ਚੋਰੀ ਕਰਕੇ ਲੈ ਗਏ। ਇਸ ਚੋਰੀ ਵਿਚ ਉਸਦਾ ਲਗਭਗ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋÎਇਆ ਹੈ। ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਦੀ ਦੁਕਾਨ ਚੋਂ ਦੋ ਵਾਰ ਚੋਰੀ ਹੋ ਚੁੱਕੀ ਹੈ ਅਤੇ ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। 


Related News