ਐਕਟਿਵਾ ਸਣੇ ਨੌਜਵਾਨ ਭਾਖੜਾ ਨਹਿਰ ’ਚ ਰੁੜ੍ਹਿਆ
Sunday, Aug 04, 2024 - 12:58 PM (IST)

ਸਮਾਣਾ (ਦਰਦ, ਅਸ਼ੋਕ) : ਇਕ ਐਕਟਿਵਾ ਸਵਾਰ ਨੌਜਵਾਨ ਦੇ ਭਾਖੜਾ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਐਕਟਿਵਾ ਨੂੰ ਤਾਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਬਾਹਰ ਕੱਢ ਲਿਆ ਪਰ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਸਿਟੀ ਪੁਲਸ ਦੀ ਸਬ-ਇੰਸਪੈਕਟਰ ਅਜੀਤ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ ਸਮੇਂ ਕਸ਼ਿਸ਼ (18) ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਕੁਲਾਰਾਂ ਆਪਣੇ 2 ਦੋਸਤਾਂ ਜਸ਼ਨਪ੍ਰੀਤ ਸਿੰਘ ਤੇ ਸਿਕੰਦਰ ਸਿੰਘ ਨਾਲ ਭਾਖੜਾ ਨਹਿਰ ਨੇੜੇ ਬਣੇ ਇਨਵੇਅਰਮੈਂਟ ਪਾਰਕ ’ਚ ਫੋਟੋ ਖਿੱਚਣ ਲਈ ਆਏ ਸਨ। ਜਦੋਂ ਉਹ ਭਾਖੜਾ ਨਹਿਰ ਦੀ ਪੱਟੜੀ ’ਤੇ ਐਕਟਿਵਾ ਚੱਲਾ ਰਹੇ ਸਨ, ਤਾਂ ਇਸ ਦੌਰਾਨ ਜਦੋਂ ਦੋਵੇਂ ਦੋਸਤ ਉਤਰ ਗਏ ਤਾਂ ਐਕਟਿਵਾ ਚਲਾ ਰਿਹਾ ਕਸ਼ਿਸ਼ ਸੰਤੁਲਨ ਵਿਗੜਨ ਉਪਰੰਤ ਐਕਟਿਵਾ ਸਣੇ ਨਹਿਰ ’ਚ ਜਾ ਡਿੱਗਾ।