ਨਸ਼ੇ ਦੀ ਓਵਰਡੋਜ਼ ਮਗਰੋਂ ਬੇਸੁੱਧ ਹੋ ਕੇ ਐਕਟਿਵਾ 'ਤੇ ਡਿੱਗਿਆ ਨੌਜਵਾਨ, ਵੀਡੀਓ ਹੋਈ ਵਾਇਰਲ

06/05/2023 5:51:18 PM

ਹੁਸ਼ਿਆਰਪੁਰ- ਪੰਜਾਬ ਵਿਚ ਨਸ਼ੇ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਨਸ਼ਿਆਂ ਦੀ ਪਕੜ ਵਿਚ ਆਉਣ ਕਰਕੇ ਮਾਪਿਆਂ ਦੇ ਜਵਾਨ ਪੁੱਤ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸੇ ਤਰ੍ਹਾਂ ਨਸ਼ੇ ਵਿਚ ਧੁੱਤ ਹੋਏ ਨੌਜਵਾਨਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਵਿਚੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਕਰਕੇ ਨੌਜਵਾਨ ਸਕੂਟਰੀ 'ਤੇ ਬੈਠ ਬੇਸੁੱਧ ਵਿਖਾਈ ਦੇ ਰਿਹਾ ਹੈ। ਹੁਸ਼ਿਆਰਪੁਰ ਦੇ ਪਿੰਡ ਅਸਲਪੁਰ ਵਿਚ ਸਕੂਟਰੀ 'ਤੇ ਬੈਠ ਕੇ ਨਸ਼ਾ ਕਰ ਰਿਹਾ ਇਕ ਨੌਜਵਾਨ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਓਵਰਡੋਜ਼ ਦੇ ਕਾਰਨ ਬੇਸੁੱਧ ਹੋ ਗਿਆ। ਉਕਤ ਨੌਜਵਾਨ ਦੀ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਸੋਮਾ ਵਾਸੀ ਪਿੰਡ ਪੰਡੋਰੀ ਖਜੂਰ ਵਜੋ ਹੋਈ ਹੈ।  

PunjabKesari

ਇਹ ਵੀ ਪੜ੍ਹੋ-ਵਜ਼ੀਫਾ ਘਪਲੇ 'ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, ਇਨ੍ਹਾਂ ਦੋ ਅਧਿਕਾਰੀਆਂ 'ਤੇ ਲਿਆ ਸਖ਼ਤ ਐਕਸ਼ਨ

ਪਿੰਡ ਦੇ ਵਾਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ 26 ਸਾਲ ਦਾ ਇਕ ਨੌਜਵਾਨ ਪਿੰਡ ਦੇ ਬਾਹਰ ਸੜਕ 'ਤੇ ਸਟੈਂਡ ਲਗਾ ਕੇ ਖੜ੍ਹੀ ਸਕੂਟਰੀ ਉਤੇ ਬੇਸੁੱਧ ਪਿਆ ਮਿਲਿਆ। ਉਕਤ ਨੌਜਵਾਨ ਦੀ ਹਾਲਤ ਬੇਹੱਦ ਖ਼ਰਾਬ ਸੀ ਅਤੇ ਉਸ ਦੇ ਹੱਥ ਵਿਚ ਸਰਿੰਜ ਵੀ ਸੀ। ਉਨ੍ਹਾਂ ਵੱਲੋਂ ਤੁਰੰਤ ਥਾਣਾ ਬੁਲੋਵਾਲ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ।

 

ਪੁਲਸ ਨੇ ਮੌਕੇ ਉਤੇ ਸੁਰਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਨੌਜਵਾਨ ਸੜਕ ਉਤੇ ਸਕੂਟਰੀ 'ਤੇ ਬੇਸੁੱਧ ਪਿਆ ਹੈ। ਜਦੋਂ ਉਹ ਉਥੇ ਮੌਕੇ ਉਤੇ ਪਹੁੰਚੇ ਤਾਂ ਐਂਬੂਲੈਂਸ ਵੀ ਉਥੇ ਪਹੁੰਚ ਚੁੱਕੀ ਸੀ। ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ,ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ-ਠੱਗੀ ਦਾ ਤਰੀਕਾ ਜਾਣ ਹੋਵੇਗੇ ਹੈਰਾਨ, ਫੇਸਬੁੱਕ ’ਤੇ ਪਛਾਣ ਤੋਂ ਬਾਅਦ ਵਿਦੇਸ਼ ਭੇਜਣ ਲਈ ਸਾਜਿਸ਼ ਰਚ ਕੀਤਾ ਫਰਾਡ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News