ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲਾ ਨੌਜਵਾਨ ਕਾਬੂ
Thursday, Aug 24, 2017 - 12:11 AM (IST)
ਬਟਾਲਾ, (ਬੇਰੀ)- ਥਾਣਾ ਫਤਿਹਗੜ੍ਹ ਚੂੜੀਆਂ ਪੁਲਸ ਦੇ ਏ. ਐੱਸ. ਆਈ. ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਅੱਡਾ ਘਣੀਏ-ਕੇ-ਬਾਂਗਰ 'ਚ ਮੌਜੂਦ ਸੀ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਵਾਰਡ ਨੰ.10 ਨਿਊ ਗਾਰਡਨ ਕਾਲੋਨੀ ਫਤਿਹਗੜ੍ਹ ਚੂੜੀਆਂ, ਜੋ ਹੈਰੋਇਨ ਦਾ ਨਸ਼ਾ ਆਪਣੇ ਕੋਲ ਰੱਖਦਾ ਹੈ ਅਤੇ ਵੇਚਦਾ ਵੀ ਹੈ ਜਦਕਿ ਅੱਜ ਵੀ ਉਸਦੇ ਕੋਲ ਹੈਰੋਇਨ ਹੈ ਅਤੇ ਗਾਹਕਾਂ ਦੀ ਤਲਾਸ਼ ਵਿਚ ਆਪਣੇ ਘਰ ਦੇ ਆਸ-ਪਾਸ ਘੁੰਮ ਰਿਹਾ ਹੈ। ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਮਿਲੀ ਉਕਤ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਉਕਤ ਨੌਜਵਾਨ ਨੂੰ ਗਾਰਡਨ ਕਾਲੋਨੀ ਤੋਂ ਇਕ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਉਸਦੇ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਕੇਸ ਦਰਜ ਕਰ ਦਿੱਤਾ ਹੈ।
