ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ

Friday, Apr 19, 2024 - 06:46 PM (IST)

ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ

ਅੰਮ੍ਰਿਤਸਰ-ਅੰਮ੍ਰਿਤਸਰ 'ਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋਣ ਦਾ ਮਾਮਲੇ ਸਾਹਮਣੇ ਆਉਂਦੇ ਹਨ। ਇਸੇ ਵਿਚਾਲੇ ਇਕ ਹੋਰ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਜਿਥੇ ਪਤਨੀ ਵਲੋਂ ਪਤੀ ਦੀ ਪ੍ਰੇਮੀਕਾ 'ਤੇ ਜਾਨਲੇਵਾ ਹਮਲਾ ਕਰ ਗੰਭੀਰ ਜ਼ਖ਼ਮੀ ਕੀਤਾ ਗਿਆ। ਜਾਣਕਾਰੀ ਮੁਤਾਬਕ ਪਤਨੀ ਨੇ ਪਤੀ ਦੀ ਪ੍ਰੇਮੀਕਾ ਨੂੰ ਰਸਤੇ 'ਚ ਰੋਕ ਕੇ ਉਸ ਦੇ ਸਿਰ ਅਤੇ ਹੱਥਾਂ-ਪੈਰਾਂ 'ਤੇ ਇੱਟਾਂ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤ। ਦਰਅਸਲ ਇਸ ਵਾਰਦਾਤ ਸਮੇਂ ਪਤੀ ਵੀ ਮਾਜੌਦ ਸੀ। 

ਇਹ ਵੀ ਪੜ੍ਹੋ- ਸਕੂਲ ਜਾ ਰਹੇ ਇਕਲੌਤੇ ਪੁੱਤ ਦੀ ਹਾਦਸੇ 'ਚ ਮੌਤ, ਮਰੇ ਪੁੱਤ ਦਾ ਕਦੇ ਪੈਰ ਤੇ ਕਦੇ ਹੱਥ ਚੁੰਮਦਾ ਰਿਹਾ ਪਿਓ

ਇਸ ਦੌਰਾਨ ਰੌਲਾ ਪੈਣ ਕਾਰਨ ਭਾਰੀ ਭੀੜ ਇਕੱਠੀ ਹੋ ਗਈ। ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਹਨ ਪਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਪਿੰਡ ਧੁੱਪਸੜੀ ਦੀ ਵਸਨੀਕ ਪੀੜਤ ਰਜਵੰਤ ਕੌਰ ਨੇ ਦੱਸਿਆ ਵੱਲੋਂ ਪੁਲਸ ਨੂੰ ਦਰਖ਼ਾਸਤ ਦੇ ਦਿੱਤੀ ਗਈ ਕਿ ਉਹ 12 ਸਾਲਾਂ ਤੋਂ ਰਿਲੇਸ਼ਨ 'ਚ ਸਨ ਅਤੇ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਹਾਲਾਂਕਿ ਵਿਅਕਤੀ ਪ੍ਰੇਮਿਕਾ ਦਾ ਪਿੱਛਾ ਨਹੀਂ ਛੱਡ ਰਿਹਾ ਅਤੇ ਦੋਵੇਂ ਪਤੀ-ਪਤਨੀ ਨੇ ਪੀੜਤਾਂ ਨੂੰ ਡੇਢ ਮਹੀਨੇ ਤੱਕ ਘਰ 'ਚ ਬੰਧੀ ਬਣਾ ਕੇ ਰੱਖਿਆ ਹੋਇਆ ਸੀ। ਇਹ ਸਭ ਚੱਲਦਿਆਂ ਪੀੜਤਾ ਕਿਸੇ ਤਰ੍ਹਾਂ ਘਰੋਂ  ਫ਼ਰਾਰ ਹੋਣ 'ਚ ਕਾਮਯਾਬ ਹੋ ਗਈ ਪਰ ਜਦੋਂ ਉਹ ਪਿੰਡ ਦੇ ਰਸਤੇ 'ਚੋਂ ਜਾ ਰਹੀ ਸੀ ਤਾਂ ਪਤੀ ਅਮਰ ਮਸੀਹ ਅਤੇ ਉਸ ਦੀ ਪਤਨੀ ਉਰਮਿਲਾ ਇਨੋਵਾ ਕਾਰ ਵਿੱਚ ਆਏ ਤਾਂ ਉਸ 'ਤੇ ਇੱਟਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਬਾਰਡਰ ਰੇਂਜ 'ਚ ਪੁਲਸ ਦੀ ਵੱਡੀ ਕਾਰਵਾਈ, ਇਨ੍ਹਾਂ ਜ਼ਿਲ੍ਹਿਆਂ 'ਚ ਹਥਿਆਰ ਤੇ ਨਸ਼ੀਲੇ ਪ੍ਰਦਾਰਥ ਨਾਲ 197 ਗ੍ਰਿਫ਼ਤਾਰ

ਰਜਵੰਤ ਕੌਰ ਨੇ ਦੱਸਿਆ ਕਿ ਇਹ ਘਟਨਾ 13 ਅਪ੍ਰੈਲ ਨੂੰ ਵਾਪਰੀ ਸੀ, ਜਿਸ ਸਬੰਧੀ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਅੱਜ ਤੱਕ ਪੁਲਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਵਾਇਰਲ ਹੋਈ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਰਮਿਲਾ ਉਸ ਦੇ ਸਿਰ ’ਤੇ ਇੱਟਾਂ ਨਾਲ ਵਾਰ ਕਰ ਰਹੀ ਹੈ। ਫਿਲਹਾਲ ਪੀੜਤਾ ਨੇ ਪੁਲਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਉਰਮਿਲਾ ਅਤੇ ਉਸ ਦੇ ਪਤੀ ਅਮਰ ਮਸੀਹ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਵੱਡੀ ਖ਼ਬਰ: ਹਸਪਤਾਲ ਤੋਂ ਤੜਕੇ 2 ਵਜੇ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਰਾਜੂ ਸ਼ੂਟਰ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News