ਪ੍ਰੇਮ ਸਬੰਧਾਂ ਦੇ ਚੱਲਦੇ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ

Tuesday, Apr 20, 2021 - 07:49 PM (IST)

ਪ੍ਰੇਮ ਸਬੰਧਾਂ ਦੇ ਚੱਲਦੇ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ

ਰਾਜਾਸਾਂਸੀ,(ਰਾਜਵਿੰਦਰ)- ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ ਉੱਚਾ ਕਿਲਾ ਦੀ ਇਕ ਔਰਤ ਨੇ ਆਪਣੇ ਪਤੀ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ- ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 6 ਕਿੱਲੋ 270 ਗ੍ਰਾਮ ਹੈਰੋਇਨ ਕੀਤੀ ਬਰਾਮਦ

ਇਸ ਸਬੰਧੀ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਵਾਸੀ ਉੱਚਾ ਕਿਲਾ ਹਰਸ਼ਾ ਛੀਨਾ ਨੇ ਦੱਸਿਆ ਕਿ ਮੇਰਾ ਲੜਕਾ ਹਰਦੇਵ ਸਿੰਘ ਉਰਫ ਮਸੂ ਉਮਰ 35 ਸਾਲ ਜੋ ਕਿ ਪੋਲਿਓ ਕਾਰਣ ਖੱਬੀ ਲੱਤ ਤੋਂ ਕਮਜ਼ੋਰ ਸੀ, ਜਿਸ ਦਾ ਵਿਆਹ ਸ਼ਰਨਜੀਤ ਕੌਰ ਵਾਸੀ ਛੇਹਰਟਾ ਨਾਲ 10 ਸਾਲ ਪਹਿਲਾਂ ਹੋਇਆ ਸੀ, ਜਿਸ ਦੇ 2 ਬੱਚੇ ਸਨ। ਜੋ ਕਿ ਮੇਰੇ ਤੋਂ ਅੱਲਗ ਰਹਿੰਦਾ ਸੀ ਪਰ ਮੇਰੇ ਲੜਕੇ ਹਰਦੇਵ ਸਿੰਘ ਤੇ ਨੂੰਹ ਸ਼ਰਨਜੀਤ ਕੌਰ ਦਾ ਰਾਜਾ ਵਾਸੀ ਗੁਰੂ ਕੀ ਵਡਾਲੀ ਕਰ ਕੇ ਆਪਸੀ ਝਗੜਾ ਰਹਿੰਦਾ ਸੀ। ਅੱਜ ਸਵੇਰੇ ਅੱਠ ਵਜੇ ਜਦ ਮੈਂ ਆਪਣੇ ਲੜਕੇ ਦੇ ਘਰ ਗਿਆ ਤਾਂ ਹਰਦੇਵ ਸਿੰਘ ਦੀ ਲਾਸ਼ ਪਈ ਸੀ ਤੇ ਮੇਰੀ ਨੂੰਹ ਸ਼ਰਨਜੀਤ ਕੌਰ ਘਰ ਤੋਂ ਫਰਾਰ ਸੀ। ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਨੂੰਹ ਤੇ ਉਸ ਦੇ ਆਸ਼ਕ ਰਾਜਾ ਨੇ ਮਿਲਕੇ ਮੇਰੇ ਲੜਕੇ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕਿ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ-  ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)

ਇਸ ਸਬੰਧੀ ਥਾਣਾ ਮੁਖੀ ਰਾਜਾਸਾਂਸੀ ਜਸਵਿੰਦਰ ਸਿੰਘ ਤੇ ਚੌਕੀ ਇੰਚਾਰਜ ਕੁੱਕੜਾਂਵਾਲਾ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Bharat Thapa

Content Editor

Related News