ਨਵਾਂ ਗਾਓਂ ਨੇੜੇ ਵਾਪਰਿਆ ਹਾਦਸਾ, ਰਾਵ ਨਦੀ ’ਚ ਰੁੜਿਆ ਪੂਰਾ ਪਰਿਵਾਰ

08/15/2022 5:09:00 PM

ਨਵਾਂ ਗਾਓਂ (ਮੁਨੀਸ਼) : ਐਤਵਾਰ ਪਏ ਮੀਂਹ ਤੋਂ ਬਾਅਦ ਪਟਿਆਲਾ ਦੀ ਰਾਵ ਨਹਿਰ ਊਫ਼ਾਨ ’ਤੇ ਆ ਗਈ। ਪਾਣੀ ਦੇ ਤੇਜ਼ ਵਹਾਅ ਵਿਚ ਇਕ ਪਰਿਵਾਰ ਰੁੜ ਗਿਆ। ਖ਼ਬਰ ਲਿਖੇ ਜਾਣ ਤਕ ਉਕਤ ਲੋਕਾਂ ਸਬੰਧੀ ਕੁਝ ਪਤਾ ਨਹੀਂ ਲੱਗ ਸਕਿਆ ਸੀ। ਦੱਸਣਯੋਗ ਹੈ ਕਿ ਨਵਾਂ ਗਾਓਂ ਦੇ ਕੋਲ ਪਿੰਡ ਕਾਨੇ ਕਾ ਬਾੜਾ ਦੇ ਨਜ਼ਦੀਕ ਪਹਿਲਾਂ ਵੀ ਨੌਜਵਾਨ ਅਤੇ ਲੜਕੀ ਦੀ ਨਦੀ ਵਿਚ ਰੁੜਨ ਨਾਲ ਮੌਤ ਹੋ ਚੁੱਕੀ ਹੈ। ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਹਰਕਤ ਵਿਚ ਆ ਗਏ ਹਨ। ਉਥੇ ਹੀ ਮੌਕੇ ’ਤੇ ਪੁਲਸ ਅਤੇ ਪ੍ਰਸ਼ਾਸਨ ਵਲੋਂ ਵੀ ਇਲਾਕੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਇਸ ਇਲਾਕੇ ਵਿਚ ਇਹੋ ਜਿਹੇ ਹਾਦਸੇ ਹੋ ਚੁੱਕੇ ਹਨ ਪਰ ਬਾਵਜੂਦ ਇਸ ਦੇ ਪ੍ਰਸ਼ਾਸਨ ਵਲੋਂ ਜਨਤਾ ਦੀ ਸੁਰੱਖਿਆ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ।

ਇਹ ਵੀ ਪੜ੍ਹੋ : ਸ਼ਿਮਲਾ ਲਈ ਨਿਕਲੇ ਦੋਸਤਾਂ ਨਾਲ ਰਸਤੇ ’ਚ ਵਾਪਰਿਆ ਹਾਦਸਾ, ਮੌਤ ਨੇ ਤੋੜ ਦਿੱਤੀ ਯਾਰੀ

ਮੋਟਰਸਾਈਕਲ ’ਤੇ ਕੰਮ ਜਾ ਰਹੇ ਸਨ ਤਿੰਨੇ

ਇਲਾਕੇ ਦੇ ਸਮਾਜਸੇਵੀ ਸਤਨਾਮ ਸਿੰਘ ਟਾਂਡਾ ਨੇ ਦੱਸਿਆ ਕਿ ਪਿੰਡ ਟਾਂਡਾ ਦੀ ਪੰਚ ਸੁਨੀਤਾ, ਉਨ੍ਹਾਂ ਦਾ ਪਤੀ ਸੱਜਣ ਅਤੇ ਬੇਟੀ, ਜਿਸ ਦੀ ਉੁਮਰ 16 ਸਾਲ ਹੈ, ਨਵਾਂ ਗਾਓਂ ਤੋਂ ਪਿੰਡ ਟਾਂਡਾ ਆ ਰਹੇ ਸਨ। ਕਾਨੇ ਕਾ ਬਾੜਾ ਪਿੰਡ ਦੇ ਕੋਲ ਨਹਿਰ ਊਫ਼ਾਨ ’ਤੇ ਸੀ। ਉਹ ਰਸਤਾ ਪਾਰ ਕਰਨ ਲੱਗੇ ਤਾਂ ਮੋਟਰਸਾਈਕਲ ਸਮੇਤ ਤਿੰਨੇ ਨਹਿਰ ਵਿਚ ਰੁੜ ਗਏ। ਉਥੇ ਹੀ ਘਟਨਾ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਐੱਸ. ਡੀ. ਐੱਮ. ਖਰੜ ਵਲੋਂ ਵੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਤਿੰਨਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਗਈ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ

ਘਟਨਾ ਤੋਂ ਬਾਅਦ ਪੁਲਸ ਵਲੋਂ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਨਹਿਰ ਵਿਚ ਰੁੜੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਪਿੰਡ ਦੇ ਲੋਕ ਵੀ ਨਦੀ ਦੇ ਏਰੀਆ ਵਿਚ ਅਤੇ ਪਿੰਡਾਂ ਦੇ ਆਸਪਾਸ ਲੋਕਾਂ ਨੂੰ ਸੂਚਿਤ ਕਰ ਕੇ ਭਾਲ ਵਿਚ ਜੁਟੇ ਹੋਏ ਹਨ। ਲੋਕਾਂ ਵਲੋਂ ਵੀ ਰਾਤ ਤਕ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਕਿਸੇ ਦਾ ਵੀ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ : ਲੋਕਾਂ ਨੇ ਭਰੇ ਬਾਜ਼ਾਰ ’ਚ ਚਾੜ੍ਹਿਆ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੁਟਾਪਾ, ਕਰਤੂਤ ਜਾਣ ਹੋਵੋਗੇ ਹੈਰਾਨ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News