ਬੀਰ ਦਵਿੰਦਰ ਲਈ ਚੋਣ ਲੜਨ ਦਾ ਹੋਇਆ ਰਾਹ ਪੱਧਰਾ!

12/05/2021 3:05:10 AM

ਲੁਧਿਆਣਾ(ਮੁੱਲਾਂਪੁਰੀ)- ਪੰਜਾਬ ਵਿਧਾਨ ਸਭਾ ਸਾਬਕਾ ਡਿਪਟੀ ਸਪੀਕਰ ਅਤੇ ਅੱਜਕਲ ਸੰਯੁਕਤ ਅਕਾਲੀ ਦਲ ਦੇ ਬੁਲਾਰੇ ਬੀਰ ਦਵਿੰਦਰ ਸਿੰਘ ਦਾ ਹਲਕਾ ਖਰੜ ਤੋਂ ਚੋਣ ਲੜਨ ਦਾ ਲੱਗਭੱਗ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਬੀਰ ਦਵਿੰਦਰ ਦੀ ਇਸ ਹਲਕੇ ’ਤੇ ਅੱਖ ਸੀ ਅਤੇ ਇਥੋਂ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਹਲਕੇ ’ਚ ਹਾਲ ਦੀ ਘੜੀ ਆਮ ਆਦਮੀ ਪਾਰਟੀ ਵੱਲੋਂ ਚੋਟੀ ਦੇ ਪੱਤਰਕਾਰ ਕੰਵਰ ਸੰਧੂ ਵਿਧਾਇਕ ਸਨ ਪਰ ਉਨ੍ਹਾਂ ਵੱਲੋਂ ਮੀਡੀਏ ਵਿਚ ਦਿੱਤਾ ਬਿਆਨ ਕਿ ਉਹ ਕੋਈ ਚੋਣ ਨਹੀਂ ਲੜਨਗੇ ਅਤੇ ਰਾਜਨੀਤੀ ’ਚ ਦੂਰ ਜਾਣਗੇ।

ਇਹ ਵੀ ਪੜ੍ਹੋ- ICP ’ਤੇ ਸਕੈਨਰ ਚਾਲੂ ਹੋਣ ਨਾਲ ਪੰਜਾਬ ਆਰਥਿਕ ਰੂਪ ਨਾਲ ਹੋਵੇਗਾ ਮਜ਼ਬੂਤ : ਸਿੱਧੂ
ਉਨ੍ਹਾਂ ਕੋਲ ਕਿਸੇ ਪਾਰਟੀ ਵਿਚ ਸ਼ਾਮਲ ਹੋਣ ਦਾ ਬਦਲ ਹੈ ਪਰ ਉਹ ਅਜਿਹਾ ਨਹੀਂ ਕਰਨਗੇ। ਇਸ ਨਾਲ ਬੀਰ ਦਵਿੰਦਰ ਸਿੰਘ ਜੋ ਇਸ ਹਲਕੇ ਵਿਚ ਪਿਛਲੇ ਦਿਨਾਂ ਤੋਂ ਡੇਰੇ ਲਾ ਕੇ ਲੋਕਾਂ ਦੇ ਦੁਖ-ਦਰਦ ਅਤੇ ਮਸਲੇ ਹੱਲ ਕਰ ਰਹੇ ਹਨ। ਲੱਗਦਾ ਹੈ ਕਿ ਉਹ ਜਲਦ ਹੀ ਆਪਣੀ ਪੁਰਾਣੀ ਮਾਂ ਪਾਰਟੀ ਕਾਂਗਰਸ ’ਚ ਸ਼ਾਮਲ ਹੋ ਕੇ ਇਸ ਹਲਕੇ ਤੋਂ ਚੋਣ ਲੜਨ ਦੇ ਪੱਕੇ ਦਾਅਵੇਦਾਰ ਬਣ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀ ਇਹ ਖੁਆਇਸ਼ ਹੈ ਕਿ ਬੀਰ ਦਵਿੰਦਰ ਹਲਕਾ ਖਰੜ ਤੋਂ ਵਿਧਾਇਕ ਬਣਨ ਕਿਉਂਕਿ ਚੰਨੀ ਨੇ ਇਸ ਹਲਕੇ ’ਚ ਐੱਮ. ਸੀ. ਦੀ ਚੋਣ ਅਤੇ ਖਰੜ ਨਗਰ ਕੌਂਸਲ ਦੀ ਪ੍ਰਧਾਨਗੀ ਬੀਰ ਦਵਿੰਦਰ ਸਿੰਘ ਦੇ ਵਿਧਾਇਕ ਹੁੰਦਿਆਂ ਕੀਤੀ ਸੀ ਅਤੇ ਉਸ ਵੇਲੇ ਇਨ੍ਹਾਂ ਦੋਵਾਂ ਨੇ ਸਿਰ ਜੋੜ ਕੇ ਵੱਡੇ ਕਾਰਜ ਕਰਵਾਏ ਸਨ, ਜੋ ਅੱਜ ਵੀ ਮੂੰਹੋਂ ਬੋਲ ਰਹੇ ਹਨ।

ਇਹ ਵੀ ਪੜ੍ਹੋ:  ਕੈਪਟਨ ਨੇ ਕਾਂਗਰਸ ’ਚ ਮੂਸੇਵਾਲਾ ਦੀ ਐਂਟਰੀ ’ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਸ਼ਾਂਤੀ ਚਾਹੁੰਦਾ ਹੈ

ਅੱਜ ਜਦੋਂ ਬੀਰ ਦਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਪਰ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਇਸ ਹਲਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਬੀਰ ਦਵਿੰਦਰ ਕਿਸੇ ਵੇਲੇ ਵੀ ਜੈਕਾਰੇ ਛੱਡ ਸਕਦੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Bharat Thapa

Content Editor

Related News