ਸਤਲੁਜ ਦਰਿਆ ’ਚ ਅੱਧੀ ਰਾਤ ਨੂੰ ਅਚਾਨਕ ਵਧਿਆ ਪਾਣੀ ਦਾ ਪੱਧਰ, ਪੁਲਸ ਨੇ ਰੈਸਕਿਊ ਕੀਤੇ ਕਈ ਲੋਕ
Tuesday, Nov 21, 2023 - 06:40 PM (IST)
ਮੋਗਾ (ਗੋਪੀ ਰਾਊਕੇ) : ਮੋਗਾ ਦੀ ਸੀਮਾ ਤੋਂ ਨਿਕਲਦੇ ਸਤਲੁਜ ਦਰਿਆ ਦੇ ਕਿਨਾਰੇ ’ਤੇ ਵੱਸੇ ਪਿੰਡ ਕਮਾਲਕੇ ਨੇੜੇ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ ਸਰਕਾਰੀ ਰੇਤ ਖੱਡ ਚਲਾਈ ਜਾ ਰਹੀ ਸੀ ਅਤੇ ਅਚਾਨਕ ਬੀਤੀ ਰਾਤ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਸਤਲੁਜ-ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਅਤੇ ਪਾਣੀ ਵਧਣ ਕਾਰਨ 11 ਰੇਤ ਦੇ ਟਰਾਲੇ ਜੋ ਭਰਨ ਲਈ ਕਤਾਰਾਂ ਵਿਚ ਖੜ੍ਹੇ ਸਨ, ਪਾਣੀ ਵਿਚ ਡੁੱਬ ਗਏ। ਦੇਖਦੇ ਹੀ ਦੇਖਦੇ ਅੱਧੀ ਰਾਤ 12 ਵਜੇ ਦੇ ਕਰੀਬ ਪਾਣੀ ਨੇ ਪੂਰਨ ਤੌਰ ’ਤੇ ਟਰਾਲਿਆਂ ਨੂੰ ਘੇਰ ਲਿਆ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲੀਆਂ, ਵਿਆਹ ਲਈ ਸ਼ਾਪਿੰਗ ਕਰਨ ਨਿਕਲੇ 3 ਭਰਾ ਹੋਏ ਲਾਪਤਾ
ਥਾਣਾ ਧਰਮਕੋਟ ਦੇ ਇੰਚਾਰਜ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਚੌਕੀ ਕਮਾਲਕੇ ਦੇ ਇੰਚਾਰਜ ਸੁਰਜੀਤ ਸਿੰਘ ਅਤੇ ਮੁੱਖ ਮੁਨਸ਼ੀ ਸਤਨਾਮ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਪ੍ਰਾਈਵੇਟ ਗੋਤਾਖੋਰਾਂ ਦੀ ਮਦਦ ਨਾਲ 11 ਦੇ ਕਰੀਬ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮੁਨਸ਼ੀ ਸਤਨਾਮ ਸਿੰਘ ਨੇ ਇਸ ਰੈਸਕਿਊ ਆਪ੍ਰੇਸ਼ਨ ਵਿਚ ਇਨ੍ਹੀ ਵੱਡੀ ਭੂਮਿਕਾ ਨਿਭਾਈ ਕਿ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਤਲੁਜ ਦਰਿਆ ਵਿਚ ਕੁੱਦ ਗਏ, ਜਿਨ੍ਹਾਂ ਨੇ ਇਕ-ਇਕ ਕਰਕੇ ਕਈ ਡਰਾਈਵਰਾਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਰਾਤ ਦੇ ਹਨੇਰੇ ਅਤੇ ਠੰਡ ਕਾਰਨ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਇਸ ਉਪਰੰਤ ਅੱਗ ਬਾਲ ਕੇ ਕੰਬ ਰਹੇ ਡਰਾਈਵਰਾਂ ਨੂੰ ਰਾਹਤ ਦਿੱਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਵਲੋਂ ਥਾਣਾ ਮਾਡਲ ਟਾਊਨ ਦੀ ਐੱਸ. ਐੱਚ. ਓ. ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਸਬੰਧੀ 112 ’ਤੇ ਇਹ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਸਥਿਤੀ ਇਨ੍ਹੀ ਖਰਾਬ ਹੋ ਗਈ ਹੈ ਕਿ ਟਰੈਕਟਰ-ਟਰਾਲਿਆਂ ਨੂੰ ਪਾਣੀ ਨੇ ਘੇਰ ਲਿਆ ਹੈ। ਥਾਣਾ ਧਰਮਕੋਟ ਦੇ ਇੰਚਾਰਜ ਨਵਦੀਪ ਸਿੰਘ ਭੱਟੀ ਨੇ ਪੁਲਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਸਮੇਂ ਪੁਲਸ ਨੂੰ ਸੂਚਿਤ ਕੀਤਾ ਜਾਵੇ ਅਤੇ ਪੁਲਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ, ਖੇਤੀਬਾੜੀ ਅਧਿਕਾਰੀਆਂ ਨੂੰ ਦਿੱਤੇ ਗਏ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8