ਤੇਜ਼ ਬਰਸਾਤ ਕਾਰਨ ਰਾਵੀ ਦਰਿਆ ਤੇ ਉੱਜ ਦਰਿਆ ''ਚ ਪਾਣੀ ਦਾ ਵਧਿਆ ਪੱਧਰ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਲਿੰਕ

Sunday, Aug 11, 2024 - 06:21 PM (IST)

ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦਾ ਅਲਰਟ ਕੀਤਾ ਹੋਇਆ ਹੈ ਪਰ ਅੱਧੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਹਰ ਪਾਸੇ ਜਲਥਲ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਉੱਚਾ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਸੇ ਅੱਧੀ ਦਰਜਨ ਪਿੰਡਾਂ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ ਅਤੇ ਜੋ ਲੋਕਾਂ ਦੀ ਆਉਣ ਜਾਣ ਦੀ ਇੱਕ ਕਿਸ਼ਤੀ ਦਾ ਸਹਾਰਾ ਸੀ ਉਹ ਕਿਸ਼ਤੀ ਵੀ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਜਾਣਕਾਰੀ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦਾ ਪਾਣੀ ਵੀ ਕੁਝ ਪੱਧਰ 'ਤੇ ਵਧਣ ਕਾਰਨ ਉੱਜ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ। ਕਿਉਂਕਿ ਜਦ ਵੀ ਉੱਜ ਦਰਿਆ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਾਂ ਉਹ ਪਾਣੀ ਆ ਕੇ ਮੁੜ ਕੇ ਮਕੌੜਾ ਪੱਤਣ ਤੇ ਰਾਵੀ ਦਰਿਆ ਵਿੱਚ ਮਿਲ ਜਾਂਦਾ ਹੈ। ਜਿਸ ਕਾਰਨ ਰਾਵੀ ਦਰਿਆ ਦਾ ਪੱਧਰ ਕਾਫੀ ਜ਼ਿਆਦਾ ਉੱਚਾ ਦਿਖਾਈ ਦੇ ਰਿਹਾ ਹੈ। ਇਹ ਪਾਣੀ ਵਧਣ ਕਾਰਨ ਪਾਰਲੇ ਪਾਸੇ ਵੱਸੇ ਪਿੰਡਾਂ ਦੇ ਲੋਕਾਂ ਲਈ ਆਉਣ ਜਾਣ ਲਈ ਕਿਸ਼ਤੀ ਦਾ ਸਹਾਰਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਇਸ ਦੇ ਨਾਲ ਹੀ ਜੋ ਦਰਿਆ ਦੇ ਨੇੜਲੇ ਇਲਾਕੇ ਅੰਦਰ ਕੁਝ ਗੁੱਜਰਾਂ ਦੇ ਡੇਰੇ ਹਨ ਉਹਨਾਂ ਵਿੱਚ ਵੀ ਪਾਣੀ ਵੇਖਣ ਨੂੰ ਮਿਲ ਰਿਹਾ ਹੈ।  ਇਸੇ ਤਰ੍ਹਾਂ ਹੀ ਸਰਹੱਦੀ ਖੇਤਰ ਬਮਿਆਲ ਸੈਕਟਰ ਵਿੱਚ  ਵਗਦੇ ਉੱਜ ਦਰਿਆ ਅਤੇ ਜਲਾਲਿਆ ਦਰਿਆ 'ਚ ਪਾਣੀ ਦਾ ਪੱਧਰ ਵਧਿਆ ਹੈ । ਜਾਣਕਾਰੀ ਅਨੁਸਾਰ ਉੱਜ ਦਰਿਆ 'ਚ 1 ਲੱਖ 20 ਹਜ਼ਾਰ ਕਿਊਬਿਕ ਪਾਣੀ ਦਾ ਮਾਪਦੰਡ ਦੱਸਿਆ ਜਾ ਰਿਹਾ ਹੈ  ਇਸ ਦੇ ਚਲਦੇ ਅੱਜ ਪੰਜਾਬ ਪੁਲਸ ਵੱਲੋਂ ਦਰਿਆ ਦੇ ਕਿਨਾਰੇ 'ਤੇ ਜੋ ਗੁੱਜਰ ਪਰਿਵਾਰਾਂ ਦੇ ਘਰ ਹਨ ਉਹਨਾਂ ਨੂੰ  ਆਪਣੇ ਪਸ਼ੂਆਂ ਨੂੰ ਅਤੇ  ਹੋਰ ਸਾਮਾਨ ਸੁਰੱਖਿਅਤ ਸਥਾਨ 'ਤੇ ਲਿਜਾਣ ਦੇ ਲਈ ਹੁਕਮ ਦੇ ਦਿੱਤੇ ਗਏ ਹਨ। ਇਹ ਪਾਣੀ  ਲੋਕਾਂ ਦੀਆਂ ਮੋਟਰਾਂ ਅਤੇ ਜ਼ਮੀਨਾਂ ਤੱਕ ਪਹੁੰਚ ਚੁੱਕਿਆ ਹੈ । ਜੇਕਰ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਲਗਾਤਾਰ ਪੈਂਦੀ ਹੈ ਤਾਂ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ।   

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News