ਪਤਨੀ ਤੋਂ ਪ੍ਰੇਸ਼ਾਨ ਪਤੀ ਨੇ ਕੀਤੀ ਆਤਮ-ਹੱਤਿਆ ਦੀ ਕੋਸ਼ਿਸ਼
Saturday, Mar 31, 2018 - 04:00 AM (IST)

ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ ਲਾਲ, ਸਾਹਿਲ)- ਸੁਜਾਨਪੁਰ ਦੇ ਝਝੇਲੀ ਰੇਲਵੇ ਕਰਾਸਿੰਗ ਕੋਲ ਅੱਜ ਦੁਪਹਿਰ ਨੂੰ ਆ ਰਹੀ ਰੇਲਗੱਡੀ ਦੇ ਸਾਹਮਣੇ ਇਕ ਵਿਅਕਤੀ ਨੂੰ ਛਾਲ ਮਾਰਨ ਦੀ ਕੋਸ਼ਿਸ਼ ਕਰਦੇ ਦੇਖ ਥੋੜ੍ਹੀ ਦੂਰ ਬੈਠੇ ਨੌਜਵਾਨਾਂ ਨੇ ਉਸ ਨੂੰ ਖਿੱਚ ਲਿਆ ਅਤੇ ਉਸ ਦੀ ਆਤਮ-ਹੱਤਿਆ ਦੀ ਕੋਸ਼ਿਸ਼ ਸਫਲ ਨਹੀਂ ਹੋਣ ਦਿੱਤੀ।
ਇਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਸੁਜਾਨਪੁਰ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੁਖੀ ਇਕਬਾਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਉਕਤ ਨੌਵਜਾਨ ਨੂੰ ਆਪਣੇ ਨਾਲ ਲੈ ਗਏ। ਉਕਤ ਵਿਅਕਤੀ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ 'ਤੇ ਲਿਖਿਆ ਸੀ ਕਿ ਉਹ ਆਪਣੀ ਪਤਨੀ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਜਾ ਰਿਹਾ ਹੈ।
ਤਲਾਕਸ਼ੁਦਾ ਔੌਰਤ ਨਾਲ ਕੀਤਾ ਸੀ ਦੂਜਾ ਵਿਆਹ
ਉਕਤ ਵਿਅਕਤੀ ਤੋਂ ਪੁਲਸ ਨੇ ਜਦੋਂ ਮੌਕੇ 'ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਅਸ਼ੋਕ ਕੁਮਾਰ ਗੋਲਡੀ ਵਾਸੀ ਓਲਡ ਸ਼ਾਹਪੁਰ ਰੋਡ ਪਠਾਨਕੋਟ ਦੱਸਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ ਅਤੇ ਜਿਸ 'ਚੋਂ 2 ਲੜਕੀਆਂ ਅਤੇ 1 ਲੜਕਾ ਹੈ। ਉਸ ਦੀ ਪਤਨੀ ਦੀ ਸਾਲ 2014 'ਚ ਕੈਂਸਰ ਨਾਲ ਮੌਤ ਹੋ ਗਈ ਸੀ, ਜਦਕਿ ਉਸ ਦਾ ਲੜਕਾ ਉਸ ਸਮੇਂ ਲਗਭਗ 1 ਸਾਲ ਦਾ ਸੀ, ਜਿਸ ਤੋਂ ਬਾਅਦ ਬੱਚਿਆਂ ਦੇ ਪਾਲਣ-ਪੋਸ਼ਣ ਲਈ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦੀ ਵਾਸੀ ਇਕ ਤਲਾਕਸ਼ੁਦਾ ਔਰਤ ਨਾਲ 3 ਸਾਲ ਪਹਿਲਾਂ ਉਸ ਨੇ ਵਿਆਹ ਕਰ ਲਿਆ ਪਰ ਉਸ ਦੀ ਪਤਨੀ ਉਸ ਦੇ ਬੱਚਿਆਂ ਅਤੇ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ ਤੇ ਰੁਸ ਕੇ ਪੇਕੇ ਚਲੀ ਗਈ ਹੈ, ਉਥੇ ਹੀ ਮੇਰੇ ਖਿਲਾਫ ਗੁਰਦਾਸਪੁਰ ਥਾਣੇ 'ਚ ਵੀ ਝੂਠੀ ਸ਼ਿਕਾਇਤ ਕੀਤੀ ਹੈ। ਇਸ ਲਈ ਉਹ ਆਪਣੀ ਪਤਨੀ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਜਾ ਰਿਹਾ ਸੀ।
ਉਸ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਬੈਂਕ 'ਚ ਡੇਲੀਵੇਜ਼ 'ਤੇ ਕੰਮ ਕਰ ਕੇ ਕਿਸੇ ਤਰ੍ਹਾਂ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਇਸ ਸਬੰਧੀ ਜਦੋਂ ਸੁਜਾਨਪੁਰ ਦੇ ਥਾਣਾ ਮੁਖੀ ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।