ਯੂਨੀਵਰਸਿਟੀ ਦਾ ਕਲਰਕ ਤੇ ਉਸ ਦੀ ਮਾਤਾ ਸਮੈਕ ਸਣੇ ਗ੍ਰਿਫਤਾਰ
Tuesday, Jul 11, 2017 - 03:41 PM (IST)

ਫਰੀਦਕੋਟ(ਹਾਲੀ)-ਪੁਲਸ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਚਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਕਲਰਕ ਦੇ ਅਹੁਦੇ 'ਤੇ ਤਾਇਨਾਤ ਇਕ ਨੌਜਵਾਨ ਤੇ ਉਸ ਦੀ ਮਾਤਾ ਨੂੰ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਕੋਲੋਂ ਇਕ ਵਰਨਾ ਕਾਰ ਤੇ 10 ਗ੍ਰਾਮ ਸਮੈਕ ਬਰਾਮਦ ਕੀਤੀ ਹੈ ।
ਫੜਿਆ ਗਿਆ ਨੌਜਵਾਨ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਦੇ ਸੰਪਰਕ 'ਚ ਰਿਹਾ ਹੈ ਤੇ ਪਿਛਲੇ ਦਿਨਾਂ ਵਿਚ ਅਕਾਲੀ ਦਲ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ ਹੈ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕਰ ਲਿਆ ਹੈ। ਐੱਸ. ਪੀ. (ਆਈ.) ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਇਸ ਦੇ ਪੂਰੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਇਹ ਨਸ਼ਾ ਕਿਥੋਂ ਲਿਆਉਂਦਾ ਸੀ ਤੇ ਕਿਥੇ ਸਪਲਾਈ ਕਰਦਾ ਸੀ।