ਬਾਈਪਾਸ ''ਤੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

Monday, Feb 19, 2018 - 02:46 AM (IST)

ਬਾਈਪਾਸ ''ਤੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਗੁਰਦਾਸਪੁਰ,   (ਵਿਨੋਦ)-  ਅੱਜ ਸਵੇਰੇ ਗੁਰਦਾਸਪੁਰ ਬਾਈਪਾਸ 'ਤੇ ਨੰਗਲੀ ਆਟਾ ਮਿੱਲ ਕੋਲ ਇਕ ਲਾਸ਼ ਮਿਲੀ।
ਦੀਨਾਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਗੁਰਦਾਸਪੁਰ ਬਾਈਪਾਸ 'ਤੇ ਨੰਗਲੀ ਮਿੱਲ ਤੋਂ ਕੁਝ ਦੂਰੀ 'ਤੇ ਝਾੜੀਆਂ 'ਚ ਇਕ ਲਾਸ਼ ਪਈ ਹੈ। ਪੁਲਸ ਅਧਿਕਾਰੀ ਅਨੁਸਾਰ ਲਾਸ਼ ਦੀ ਅਜੇ ਪਛਾਣ ਤਾਂ ਨਹੀਂ ਹੋ ਸਕੀ ਪਰ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਿਸੇ 27-28 ਸਾਲਾ ਨੌਜਵਾਨ ਦੀ ਲਾਸ਼ ਹੈ।


Related News