ਚੋਰਾਂ ਨੇ 2 ਟਰਾਂਸਫਾਰਮਰਾਂ ''ਤੇ ਕੀਤਾ ਹੱਥ ਸਾਫ

Monday, Aug 21, 2017 - 12:55 AM (IST)

ਚੋਰਾਂ ਨੇ 2 ਟਰਾਂਸਫਾਰਮਰਾਂ ''ਤੇ ਕੀਤਾ ਹੱਥ ਸਾਫ

ਬਟਾਲਾ/ਕਾਲਾ ਅਫਗਾਨਾ,   (ਬੇਰੀ, ਬਲਵਿੰਦਰ)-  ਬੀਤੀ ਰਾਤ ਪਿੰਡ ਖੋਖਰ ਤੇ ਪਿੰਡ ਲੋਧੀਨੰਗਲ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਵੱਲੋਂ ਦੋ ਟਰਾਂਸਫਾਰਮਰਾਂ 'ਤੇ ਹੱਥ ਸਾਫ ਕਰਨ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਪਿੰਡ ਖੋਖਰ ਤੇ ਲੋਧੀਨੰਗਲ ਦੇ ਕਿਸਾਨਾਂ ਗੁਰਬੀਰ ਸਿੰਘ ਸਰਪੰਚ, ਗੁਰਦੇਵ ਸਿੰਘ ਪ੍ਰਧਾਨ, ਹਰਿੰਦਰਪਾਲ ਸਿੰਘ, ਮੰਗਲ ਸਿੰਘ, ਕੁਲਜੀਤ ਸਿੰਘ, ਗੁਰਪਾਲ ਸਿੰਘ, ਲਵਪ੍ਰੀਤ ਸਿੰਘ, ਜਸਪਾਲ ਸਿੰਘ, ਗੁਰਦੇਵ ਸਿੰਘ ਹੈਪੀ, ਜੁਗਰਾਜ ਸਿੰਘ, ਡਾ. ਸਵਰਨ ਸਿੰਘ, ਰੁਪਿੰਦਰਜੀਤ ਸਿੰਘ, ਜਸਵੰਤ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਸਵੇਰੇ ਜਦੋਂ ਆਪਣੇ ਪਿੰਡਾਂ ਵਿਚ ਆਪਣੇ ਖੇਤਾਂ ਵੱਲ ਫੇਰਾ ਮਾਰਨ ਗਏ ਤਾਂ ਦੇਖਿਆ ਕਿ ਮੋਟਰਾਂ ਬੰਦ ਪਈਆਂ ਸਨ। ਉਕਤ ਕਿਸਾਨਾਂ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਟਰਾਂਸਫਾਰਮਰ ਚੈੱਕ ਕਰਨ ਲਈ ਪਹੁੰਚੇ ਤਾਂ ਪੋਲ ਹੇਠਾਂ ਡਿੱਗਾ ਪਿਆ ਸੀ ਅਤੇ ਵਿਚਲੀ ਤਾਰ ਗਾਇਬ ਸੀ, ਜਿਸ ਦੀ ਰਿਪੋਰਟ ਸਬੰਧਿਤ ਪੁਲਸ ਥਾਣੇ ਵਿਖੇ ਦੇ ਦਿੱਤੀ ਗਈ ਹੈ।


Related News