ਅਕਾਲੀ ਦਲ ਵੱਲੋਂ ਸਿੱਖ ਚਿਹਰੇ ਨੂੰ ਉਮੀਦਵਾਰ ਐਲਾਨ ਕੇ ਖੇਡਿਆ ਦਾਅ, ਜਾਣੋ ਸਿਆਸੀ ਪਿਛਕੋੜ ''ਤੇ ਇਕ ਝਾਤ

Sunday, Apr 14, 2024 - 12:42 PM (IST)

ਅਕਾਲੀ ਦਲ ਵੱਲੋਂ ਸਿੱਖ ਚਿਹਰੇ ਨੂੰ ਉਮੀਦਵਾਰ ਐਲਾਨ ਕੇ ਖੇਡਿਆ ਦਾਅ, ਜਾਣੋ ਸਿਆਸੀ ਪਿਛਕੋੜ ''ਤੇ ਇਕ ਝਾਤ

ਦੀਨਾਨਗਰ/ਗੁਰਦਾਸਪੁਰ(ਹਰਜਿੰਦਰ ਸਿੰਘ ਗੌਰਾਇਆ)-ਜਿੱਥੇ ਇਕ ਲੋਕ ਸਭਾ ਚੋਣਾ ਦਾ ਬਿਗੁਲ ਵੱਜਦੇ ਸਾਰ ਹੀ ਕਈ ਸਿਆਸੀ ਪਾਰਟੀਆ ਦੇ ਖਾਸ-ਖਾਸ ਚਿਹਰੇ ਇੱਧਰ-ਉਧਰ ਆਉਂਦੇ-ਜਾਂਦੇ ਨਜਰ ਆ ਰਹੇ ਹਨ ਉਥੇ ਕਈ ਟਿਕਟ ਨਾ ਮਿਲਣ 'ਤੇ ਨਾਜ਼ਾਰਗੀ ਦਿਖਾਉਂਦੇ ਵੀ ਵੇਖੇ ਜਾ ਰਹੇ ਹਨ । ਉਥੇ ਹੀ ਪੰਜਾਬ ਅੰਦਰ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਗਰਮ ਸੀਟ ਮੰਨੀ ਜਾਂਦੀ ਹੈ ਉਥੇ ਹੀ ਸਿਆਸੀ ਪਾਰਟੀਆਂ ਵੱਲੋਂ ਇਸ ਵਾਰ ਬੜੇ ਸੋਚ ਸਮਝਕੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾ ਰਹੇ ਹਨ। ਜਿੱਥੇ ਭਾਜਪਾ ਨੇ ਪਿਛਲੇ ਦਿਨੀਂ ਇਕ ਲੋਕਲ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ, ਉਥੇ ਹੀ ਬੀਤੇ ਦਿਨੀਂ ਅਕਾਲੀ ਦਲ ਵੀ 7 ਦੇ ਕਰੀਬ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਚੁੱਕਾ ਹੈ। ਜਿਸ ਵਿਚ ਜੇਕਰ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਜੋ ਸਿਆਸੀਕਰਨ 'ਤੇ ਲਿਹਾਜ ਅਨੁਸਾਰ ਕਾਫੀ ਗਰਮ ਸੀਟ ਵਜੋਂ ਮੰਨੀ ਜਾਂਦੀ ਹੈ, ਕਿਉਂਕਿ ਜੇਕਰ ਪਿਛਲੇ ਸਮੇਂ ਦੌਰਾਨ ਝਾਤ ਮਾਰੀ ਜਾਵੇ ਤਾਂ ਇਸ ਸੀਟ  'ਤੇ ਜ਼ਿਆਦਾਤਰ  ਬਾਲੀਵੁੱਡ ਸਿਤਾਰੇ ਹੀ ਸੀਟ ਜਿੱਤਣ ਵਿਚ ਕਾਮਯਾਬ ਹੁੰਦੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਪਿਛਲੇ ਵਾਰੀ ਸੰਨੀ ਦਿਓਲ ਦੀ ਜਿੱਤ ਤਾਂ ਲੋਕਾਂ ਬੜੇ ਵੱਡੇ ਫਤੱਵੇ ਨਾਲ ਦਿੱਤੀ ਸੀ ਪਰ ਉਨ੍ਹਾਂ ਵੱਲੋ ਜਿੱਤਣ ਤੋਂ ਬਾਅਦਆਪਣਾ ਚਿਹਰਾ ਨਾ ਵਿਖਾਉਣ 'ਤੇ ਲੋਕਾਂ ਵੱਲੋਂ ਇਸ ਵਾਰੀ ਭਾਜਪਾ ਹਾਈਕਮਾਡ ਕੋਲੋ ਲੋਕਲ ਉਮੀਦਵਾਰ ਦੀ ਮੰਗ ਕੀਤੀ ਸੀ ਜੋ ਭਾਜਪਾ ਵੱਲੋਂ ਪੂਰੀ ਕੀਤੀ ਗਈ ਹੈ। ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਵੀ ਇਕ ਸਿੱਖ ਚਿਹਰਾ ਮੈਦਾਨ ਵਿਚ ਉਤਾਰ ਕੇ ਦਾਅ ਖੇਡਿਆ ਗਿਆ ਹੈ ਜੇਕਰ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਦੇ ਪਿਛਕੋੜ ਵੱਲ ਝਾਤ ਮਾਰੀ ਜਾਵੇ ਤਾਂ ਡਾ. ਦਲਜੀਤ ਚੀਮਾ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮਾੜੀ ਬੁੱਚੀਆ ਦੇ ਜੰਮਪਲ ਹਨ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਉਨ੍ਹਾਂ ਦਾ ਜਨਮ 2 ਮਾਰਚ 1962 ਵਿਚ ਹੋਇਆ ਸੀ ਉਨ੍ਹਾਂ ਵੱਲੋਂ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਤੋਂ ਇਲਾਵਾ 1981 ਤੋਂ 1986 ਤੱਕ ਉਹ ਮੈਡੀਕਲ ਕਾਲਜ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ ਸਨ। ਸੰਨ 2002 ਵਿਚ ਸਿਆਸੀ ਸਫ਼ਰ ਸ੍ਰੀ ਹਰਗੋਬਿੰਦਪੁਰ ਤੋਂ ਸ਼ੁਰੂ ਕੀਤਾ ਗਿਆ ਅਤੇ ਜਲਦ ਹੀ ਉਨ੍ਹਾਂ ਨੂੰ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਵਜੋਂ ਚੁਣ ਲਿਆ ਗਿਆ ਸੀ, ਜਿਸ ਤੋਂ ਬਾਆਦ ਉਨ੍ਹਾਂ ਅਕਾਲੀ ਦਲ ਵਿਚ ਕਾਫੀ ਵੱਡੇ ਅਹੁਦਿਆਂ ਤੋਂ ਸੇਵਾ ਨਿਭਾਈ। ਜਾਣਕਾਰੀ ਅਨੁਸਾਰ 2007 ਤੋਂ 2012 ਤੱਕ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਵਜੋਂ ਅਕਾਲੀ ਵਜਾਰਤ ਵਿਚ ਕੈਬਨਿਟ ਰੈਂਕ 'ਤੇ ਵੀ ਰਹੇ। ਇਸ ਤੋਂ ਇਲਾਵਾ ਹਲਕਾ ਰੂਪਨਗਰ ਤੋਂ ਐੱਮ.ਐੱਲ.ਏ ਦੀ ਸੀਟ ਜਿੱਤ ਪ੍ਰਾਪਤ ਕਰਕੇ ਵਿਧਾਇਕ ਬਣੇ ਅਤੇ  2014 ਤੋਂ 2017 ਤੱਕ ਪੰਜਾਬ ਦੇ ਸਿੱਖਿਆ ਮੰਤਰੀ ਰਹੇ ਸਨ ਪਰ ਮੁੜ 2022 ਵਿਚ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਚੋਣ ਲੜੀ ਪਰ ਹਾਰ ਗਏ।  ਕਈ ਸਾਲਾਂ ਤੋਂ ਜਲੰਧਰ ਰਹਿੰਦੇ ਹੋਣ ਕਾਰਨ ਉਨ੍ਹਾਂ ਦੀ ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਈ ਜ਼ਿਆਦਾ ਜਾਣ ਪਛਾਣ ਨਹੀਂ ਬਣ ਸਕੀ ਪਰ ਜੇਕਰ ਉਨ੍ਹਾਂ ਦੇ ਆਪਣੇ ਸ੍ਰੀ ਹਰਗੋਬਿੰਦਪੁਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਪੰਥਕ  ਵੋਟਰਾਂ ਦਾ ਗੜ ਹੋਣ ਕਾਰਨ ਮਜ਼ਬੂਤੀ ਜਰੂਰ ਵੇਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਚਿੱਟੇ ਦਿਨ ਗਲੀ ’ਚੋਂ ਲੰਘ ਰਹੇ ਨੌਜਵਾਨ ਨੂੰ ਚੁੱਕ ਲੈ ਗਏ ਗੁੰਡੇ, ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘਟਨਾ cctv 'ਚ ਕੈਦ

ਜੇਕਰ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਿਆ ਸਮੇਤ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਲੰਬੇ ਸਮੇਂ ਤੋਂ ਪਿਛਕੋੜ ਵੱਲ ਝਾਤ ਮਾਰੀ ਜਾਵੇ ਤਾਂ ਅਕਾਲੀ ਦਲ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਭਾਵੇਂ ਹਿੰਦੂ ਵੋਟਰ ਜ਼ਿਆਦਾ ਹੋਣ ਦਾ ਅਨੁਮਾਨ ਲਗਾਇਆ ਜਾ ਸਕੇ ਜਾਂ ਫਿਰ ਕੁੱਝ ਵਿਧਾਨ ਸਭਾ ਹਲਕੇ ਲੰਮੇ ਸਮੇਂ ਤੋਂ ਰਾਖਵਾਕਰਨ ਹੋਣ ਦਾ ਅੰਦਾਜ਼ਾ ਲਾਇਆ ਜਾ ਸਕੇ ਪਰ ਆਉਣ ਵਾਲੇ ਦਿਨਾਂ ਵਿਚ ਇਹ ਵੇਖਣਾ ਹੋਵੇਗਾ ਕਿ 'ਆਪ' ਪਾਰਟੀ ਅਤੇ ਕਾਂਗਰਸ ਪਾਰਟੀ ਹੁਣ ਕਿਸ ਦਾਅ 'ਤੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਸਕਦੀ ਹੈ ਬਾਕੀ ਹਮੇਸ਼ਾ ਲੋਕ ਸਭਾ ਚੋਣਾ ਦੌਰਾਨ ਗੁਰਦਾਸਪੁਰ ਦੀ ਸੀਟ ਕਾਫੀ ਗਰਮ ਸੀਟ ਰਹੀ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਵੇਖਣਾ ਹੋਵੇਗਾ ਕਿ ਇਸ ਵਾਰ ਗੁਰਦਾਸਪੁਰ ਜ਼ਿਲ੍ਹੇ ਦੇ 13 ਲੱਖ ਦੇ ਕਰੀਬ ਵੋਟਰ ਕਿਸੇ ਉਮੀਦਵਾਰ ਦੇ ਹੱਕ ਵਿਚ ਆਪਣਾ ਫੱਤਵਾ ਦਿੰਦੇ ਹਨ।

ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News