ਰੂਪਨਗਰ: ਤੇਜ਼ ਰਫ਼ਤਾਰ ਕਾਰ ਭਾਖ਼ੜਾ ਨਹਿਰ ’ਚ ਡਿੱਗੀ, ਗੋਤਾਖ਼ੋਰਾਂ ਵੱਲੋਂ ਕਾਰ ਚਾਲਕ ਦੀ ਭਾਲ ਜਾਰੀ

05/07/2022 12:31:12 PM

ਰੂਪਨਗਰ— ਰੂਪਨਗਰ ਵਿਖੇ ਇਕ ਕਾਰ ਚਾਲਕ ਵੱਲੋਂ ਭਾਖ਼ੜਾ ਨਹਿਰ ’ਚ ਕਾਰ ਸਮੇਤ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਵਿਚ ਭਯੋਰਾ ਪੁੱਲ ਰੂਪਨਗਰ-ਚੰਡੀਗੜ੍ਹ ਮਾਰਗ ਦੇ ਹੇਠਾਂ ਤੋਂ ਲੰਘਦੀ ਭਾਖ਼ੜਾ ਨਹਿਰ ’ਚ ਕਾਰ ਚਾਲਕ ਨੇ ਕਾਰ ਸੁੱਟ ਦਿੱਤੀ। ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਕਾਰ ਨਹਿਰ ’ਚ ਡਿੱਗਦੇ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਰੱਸੀ ਨੂੰ ਨਹਿਰ ’ਚ ਸੁੱਟਿਆ ਪਰ ਕਾਰ ਚਾਲਕ ਬਾਹਰ ਨਹੀਂ ਨਿਕਲਿਆ। 

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

PunjabKesari

ਗੋਤਾਖ਼ੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਕਾਰ ਦੇ ਕੋਲ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੇ ਸ਼ੀਸ਼ੇ ਨਹੀਂ ਖੁੱਲ੍ਹੇ। ਕਾਰ ਪੀ. ਬੀ.-65 ਮੋਹਾਲੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਕਾਰ ’ਚ ਕਿੰਨੇ ਲੋਕ ਸਵਾਰ ਸਨ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਾਰ ’ਚ ਕਾਰ ਚਾਲਕ ਇਕੱਲਾ ਹੀ ਸੀ। ਇਹ ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। 

PunjabKesari

ਗੋਤਾਖ਼ੋਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਭਾਖ਼ੜਾ ਨਹਿਰ ਦੇ ਪੁੱਲ ਹੇਠਾਂ ਟਹਿਲ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਉਸ ਵੱਲ ਆਈ ਅਤੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਆਪਣਾ ਕਿਸੇ ਤਰ੍ਹਾਂ ਨਾਲ ਬਚਾਅ ਕੀਤਾ। ਇਸ ਦੇ ਬਾਅਦ ਕਾਰ ਚਾਲਕ ਨੇ ਪੁੱਲ ਕ੍ਰਾਸ ਕਰਦੇ ਹੀ ਨਹਿਰ ਦੇ ਨਾਲ ਵਾਲੀ ਕੱਚੀ ਪਗਡੰਡੀ ’ਤੇ ਕਾਰ ਲਿਜਾ ਕੇ ਨਹਿਰ ’ਚ ਸੁੱਟ ਦਿੱਤੀ। ਨਹਿਰ ’ਚ ਕਾਰ ਡਿੱਗਣ ਦੇ ਬਾਅਦ ਵੀ ਵੀਡੀਓ ਫੁਟੇਜ਼ ਗੋਤਾਖ਼ੋਰਾਂ ਨੇ ਹੀ ਮੌਕੇ ’ਤੇ ਬਣਾਈ। ਗੋਤਾਖ਼ੋਰਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। 
ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News