4 ਕਿਲੋ ਚੂਰਾ ਪੋਸਤ ਵੇਚਣ ਜਾ ਰਿਹਾ ਸਮੱਗਲਰ ਕਾਬੂ

03/09/2018 5:48:11 AM

ਜਲੰਧਰ, (ਰਾਜੇਸ਼, ਮਾਹੀ)- ਨਸ਼ੀਲੇ ਪਦਾਰਥ ਦੀ ਸਮੱਗਲਿੰਗ ਕਰਨ ਜਾ ਰਹੇ ਸਮੱਗਲਰ ਨੂੰ ਪੁਲਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਕੇ 4 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਥਾਣਾ ਮਕਸੂਦਾਂ ਦੇ ਇੰਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਸਿੰਘ ਪੁਲਸ ਪਾਰਟੀ ਦੇ ਨਾਲ ਪਿੰਡ ਨੰਗਲ ਸਲੇਮਪੁਰ ਵਿਚ ਗਸ਼ਤ ਕਰ ਰਹੇ ਸਨ। ਉਦੋਂ ਹੀ ਸਾਹਮਣਿਓਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਉਸ ਦੇ ਹੱਥ 'ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 4 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਕਾਬੂ ਕੀਤੇ ਸਮੱਗਲਰ ਨੇ ਦੱਸਿਆ ਕਿ ਉਹ ਇਲਾਕੇ ਵਿਚ ਉਕਤ ਚੂਰਾ ਪੋਸਤ ਵੇਚਣ ਦੀ ਫਿਰਾਕ ਵਿਚ ਸੀ। ਫੜੇ ਗਏ ਸਮੱਗਲਰ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਮੁਬਾਰਕਪੁਰ ਵਜੋਂ ਹੋਈ ਹੈ, ਜਿਸ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। 


Related News