ਬੰਦੀ ਸਿੰਘਾਂ ਦੀ ਰਿਹਾਈ ਲਈ ਜਨੇਵਾ ’ਚ ਪਟੀਸ਼ਨ ਦਾਖ਼ਲ ਕਰੇਗੀ ਸਿੱਖ ਸਟੂਡੈਂਟਸ ਫੈੱਡਰੇਸ਼ਨ
Wednesday, Sep 14, 2022 - 10:21 AM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ)- ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸਨ ਦਾ 78ਵਾਂ ਸਥਾਪਨਾ ਦਿਵਸ ਮੰਗਲਵਾਰ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ ਅਤੇ ਭਾਈ ਦਲੇਰ ਸਿੰਘ ਡੋਡ ਦੀ ਅਗਵਾਈ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਫੈੱਡਰੇਸ਼ਨ ਆਗੂਆਂ ਨੇ ਸਾਂਝੇ ਰੂਪ ਵਿਚ ਸਿੱਖ ਹੋਮਲੈਂਡ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਫੈੱਡਰੇਸ਼ਨ ਦੀ ਚੜ੍ਹਦੀ ਕਲਾ ਅਤੇ ਜਥੇਬੰਦੀ ਵੱਲੋਂ ਮਿਥੇ ਨਿਸ਼ਾਨਿਆਂ ਨੂੰ ਪੂਰਿਆਂ ਕਰਨ ਲਈ ਅਰਦਾਸ ਬੇਨਤੀ ਕੀਤੀ।
ਫੈੱਡਰੇਸ਼ਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੌਜੂਦਾ ਸਿਆਸੀ ਵਿਧਾਨ ਅੰਦਰ ਸਿੱਖਾਂ ਦੇ ਹਿੱਤ, ਹੱਕ ਅਤੇ ਅਧਿਕਾਰ ਸੁਰੱਖਿਅਤ ਨਹੀਂ ਹਨ। ਭਾਰਤੀ ਰਾਜਤੰਤਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਸਰਕਾਰੀ ਧੱਕੇਸ਼ਾਹੀਆਂ, ਜੁਲਮਾਂ ਵਿਰੁੱਧ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਫੈੱਡਰੇਸ਼ਨ ਕਾਨੂੰਨ ਮਾਹਿਰਾਂ, ਸੀਨੀਅਰ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਕੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਜਨੇਵਾ (ਸਵਿਟਜਰਲੈਂਡ) ਵਿਖੇ ਇਕ ਪਟੀਸ਼ਨ ਦਾਖ਼ਲ ਕਰੇਗੀ।
ਇਹ ਵੀ ਪੜ੍ਹੋ: ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ SJF ਦਾ ਅੱਤਵਾਦੀ ਪੰਨੂ, ਹੁਣ ਕੈਨੇਡਾ ਦੇ ਬਰੈਂਪਟਨ ’ਚ ਰੈਫਰੈਂਡਮ ਦੀ ਤਿਆਰੀ
ਅਖੀਰ ਵਿਚ ਫੈੱਡਰੇਸ਼ਨ ਆਗੂਆਂ ਨੇ ਸਿੱਖ ਹੋਮਲੈਂਡ ਦੀ ਸਥਾਪਨਾ ਲਈ ਪੰਥਕ ਏਕਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਏਕਤਾ, ਇਤਫਾਕ ਅਤੇ ਇਕਸੁਰਤਾ ਬਿਨ੍ਹਾਂ ਨਿਸ਼ਾਨਿਆਂ ਨੂੰ ਪੂਰਿਆਂ ਕਰਨਾ ਅਸੰਭਵ ਹੈ ਤੇ ਇਕਜੁਟਤਾ ਬਗੈਰ ਸ਼ਹਾਦਤਾਂ, ਕੁਰਬਾਨੀਆਂ, ਸ਼ਹੀਦਾਂ ਦਾ ਡੁੱਲਿਆ ਖੂਨ ਅਜਾਈਂ ਚਲਿਆ ਜਾਂਦਾ ਹੈ, ਜੋ ਅਸੀਂ ਪਿਛਲੇ ਸਮੇਂ ਵਿਚ ਦੇਖ ਅਤੇ ਹੰਡਾ ਚੁੱਕੇ ਹਾਂ। ਇਸ ਮੌਕੇ ਭਾਈ ਜਸਪਾਲ ਸਿੰਘ ਇਸਲਾਮਗੰਜ, ਭਾਈ ਬਲਜੀਤ ਸਿੰਘ ਬੀਤਾ , ਭਾਈ ਗੁਰਪ੍ਰੀਤ ਸਿੰਘ ਰੋਪੜ, ਮਨਜੋਤ ਸਿੰਘ, ਹਰਮਨਿੰਦਰ ਸਿੰਘ, ਸਰਬਜੀਤ ਸਿੰਘ ਬਡਾਲਾ, ਹਰਜਿੰਦਰ ਸਿੰਘ ਅੰਮ੍ਰਿਤਸਰ ਸਾਹਿਬ, ਰਣਜੀਤ ਸਿੰਘ ਲੁਧਿਆਣਾ, ਬਚਿੱਤਰ ਸਿੰਘ ਪਠਾਨਕੋਟ, ਜਸਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਫਾਜਿ ਲਕਾ, ਗੁਰਮੀਤ ਸਿੰਘ, ਸੁਖਪਾਲ ਸਿੰਘ, ਚਰਨਜੀਤ ਸਿੰਘ ਹੁਸਿ ਆਰਪੁਰ, ਸੁਖਦੇਵ ਸਿੰਘ ਫਰੀਦਕੋਟ, ਗੁਰਬੀਰ ਸਿੰਘ ਤਰਨਤਾਰਨ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲੋਂ ਕੇਸ ਦੇ ਗਵਾਹ ਨੂੰ ਕਰਨਾ ਸੀ ਕਤਲ, ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਫੜੇ ਗਏ 7 ਬਦਮਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ