ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV 'ਚ ਕੈਦ

Monday, Jun 23, 2025 - 01:31 PM (IST)

ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV 'ਚ ਕੈਦ

ਜਲੰਧਰ (ਗੁਲਸ਼ਨ)- ਥਾਣਾ ਨਵੀਂ ਬਾਰਾਦਰੀ ਅਧੀਨ ਆਉਂਦੇ ਪ੍ਰੇਮ ਨਗਰ (ਐੱਸ. ਡੀ. ਕਾਲਜ ਨੇੜੇ) ਵਿਚ ਦੋ ਚੋਰਾਂ ਨੇ ਸਿਰਫ਼ 5 ਸਕਿੰਟਾਂ ਵਿਚ ਇਕ ਘਰ ਦੇ ਬਾਹਰ ਖੜ੍ਹੀ ਬਾਈਕ ਚੋਰੀ ਕਰ ਲਈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਰਾਜੇਸ਼ ਕੋਹਲੀ ਨੇ ਦੱਸਿਆ ਕਿ ਉਸ ਦੀ ਕਾਲੇ ਰੰਗ ਦੀ ਪੈਸ਼ਨ ਪ੍ਰੋ-ਬਾਈਕ ਪੀ. ਬੀ. 8 ਸੀ. ਟੀ. 0557 ਦੁਪਹਿਰ 2 ਵਜੇ ਦੇ ਕਰੀਬ ਘਰ ਦੇ ਬਾਹਰ ਖੜ੍ਹੀ ਸੀ। ਥੋੜ੍ਹੀ ਦੇਰ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਬਾਈਕ ਉੱਥੇ ਨਹੀਂ ਸੀ।

ਇਹ ਵੀ ਪੜ੍ਹੋ: ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ ਸੀਚੇਵਾਲ ਯਤਨਾਂ ਸਦਕਾ ਪਰਤੀ ਘਰ

ਜਦੋਂ ਉਸ ਨੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ 2 ਚੋਰ ਇਕ ਬਾਈਕ 'ਤੇ ਆਏ ਸਨ। ਚੋਰਾਂ ਵਿਚੋਂ ਇਕ ਨੇ ਦੂਜੀ ਚਾਬੀ ਦੀ ਵਰਤੋਂ ਕਰ ਕੇ ਉਸ ਦੀ ਬਾਈਕ ਦਾ ਤਾਲਾ ਖੋਲ੍ਹਿਆ ਅਤੇ ਸਿਰਫ਼ 5 ਸਕਿੰਟਾਂ ਵਿਚ ਬਾਈਕ ਲੈ ਕੇ ਭੱਜ ਗਏ। ਘਟਨਾ ਅਤੇ ਚੋਰਾਂ ਦੀ ਫੋਟੋ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਰਾਜੇਸ਼ ਕੋਹਲੀ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਨਵੀਂ ਬਾਰਾਦਰੀ ਪੁਲਸ ਸਟੇਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਪਰ ਫਿਲਹਾਲ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ 'ਚ ਤੋੜ 'ਤਾ ਫੋਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News