ਚੋਰ ਦਿਨ-ਦਿਹਾੜੇ ਗੱਲੇ ’ਚੋਂ 65 ਹਜ਼ਾਰ ਕੱਢ ਕੇ ਰਫੂਚੱਕਰ
Saturday, Mar 08, 2025 - 11:22 AM (IST)

ਝਬਾਲ (ਨਰਿੰਦਰ)-ਥਾਣਾ ਝਬਾਲ ਦੇ ਨਜ਼ਦੀਕ ਕਪੂਰ ਬੇਕਰੀ ਦੇ ਗੱਲੇ ਦਾ ਤਾਲਾ ਤੋੜ ਕੇ 65000 ਰੁਪਏ ਕੱਢ ਕੇ ਫ਼ਰਾਰ ਹੋ ਗਏ। ਦੁਕਾਨ ਦੇ ਮਾਲਕ ਅਸ਼ਵਨੀ ਕਪੂਰ ਨੇ ਦੱਸਿਆ ਕਿ ਬੇਕਰੀ ਦੇ ਨਾਲ-ਨਾਲ ਉਹ ਪਿਛਲੇ ਲਗਭਗ 10 ਸਾਲ ਤੋਂ ਭਾਰਤੀ ਸਟੇਟ ਬੈਂਕ ਦਾ ਕੰਮ ਕਰਦਾ ਆ ਰਿਹਾ ਹੈ। ਇੱਥੇ ਹੀ ਲੋਕ ਬੈਂਕ ਨਾਲ ਸਬੰਧਤ ਆਪਣੀਆਂ ਪੈਨਸ਼ਨਾਂ ਦੇ ਪੈਸੇ ਕਢਵਾਉਣ ਅਤੇ ਹੋਰ ਰਾਸ਼ੀ ਜਮ੍ਹਾ ਕਰਵਾਉਣ ਆਉਂਦੇ ਹਨ। ਸ਼ਾਮ ਪੰਜ ਕੁ ਵਜੇ ਉਹ ਆਪਣੇ ਪਿਤਾ ਨੂੰ ਦੁਕਾਨ ’ਤੇ ਛੱਡ ਕੇ ਘਰ ਗਿਆ। ਜਦੋਂ ਉਸ ਦੇ ਪਿਤਾ ਨੇੜਲੀ ਕਰਿਆਨੇ ਦੀ ਦੁਕਾਨ ਤੋਂ ਕੁਝ ਸਾਮਾਨ ਲੈ ਕੇ ਵਾਪਸ ਪੁੱਜੇ ਤਾਂ ਪੈਸਿਆਂ ਵਾਲਾ ਦਰਾਜ਼ ਟੁੱਟਾ ਹੋਇਆ ਸੀ ਅਤੇ ਉਸ ਵਿਚ ਰੱਖੇ 65000 ਗਾਇਬ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਨੇੜਲੀਆਂ ਦੁਕਾਨਾਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖਣ ’ਤੇ ਵੀ ਚੋਰ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਚੋਰ ਜਾਂਦਾ ਹੋਇਆ ਆਪਣਾ ਪੇਚਕਸ ਵੀ ਉੱਥੇ ਹੀ ਛੱਡ ਗਿਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਝਬਾਲ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8