ਸੰਮਤੀ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਬਜ਼ਿਦ, ਕੰਮਕਾਰ ਹੋਏ ਠੱਪ

Friday, Apr 20, 2018 - 03:30 AM (IST)

ਗੜ੍ਹਦੀਵਾਲਾ/ਭੂੰਗਾ, (ਭਟੋਆ)- ਸੰਮਤੀ ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਅਤੇ ਨਜ਼ਰਅੰਦਾਜ਼ੀ ਕਾਰਨ ਪਿੰਡਾਂ ਦੇ ਸਾਰੇ ਵਿਕਾਸ ਦੇ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਆਮ ਲੋਕਾਂ ਅਤੇ ਪੰਚਾਇਤਾਂ ਨੂੰ ਬੜੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਚੁਣੀਆਂ ਹੋਈਆਂ ਪੰਚਾਇਤਾਂ ਦੀ ਮਿਆਦ ਲਗਭਗ ਖਤਮ ਹੋ ਰਹੀ ਹੈ। ਰਿਕਾਰਡ ਅਤੇ ਪੰਚਾਇਤਾਂ ਦੇ ਬਕਾਇਆ ਕੰਮ ਪੂਰੇ ਕਰਨ ਵਾਲੇ ਰਹਿੰਦੇ ਹਨ। ਆਮ ਲੋਕ ਬਲਾਕ ਦਫਤਰ ਵਿਖੇ ਕੰਮਕਾਰ ਕਰਵਾਉਣ ਆਉਂਦੇ ਹਨ ਪਰ ਸੰਮਤੀ ਮੁਲਾਜ਼ਮ ਪਿਛਲੇ 21 ਦਿਨਾਂ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭੂੰਗਾ ਦੇ ਦਫਤਰ ਵਿਖੇ ਕਲਮਛੋੜ ਹੜਤਾਲ ਅਤੇ ਧਰਨੇ 'ਤੇ ਬੈਠ ਕੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਬਜ਼ਿਦ ਹਨ ਜਿਸ ਕਰ ਕੇ ਪੰਚਾਇਤਾਂ ਅਤੇ ਆਮ ਲੋਕਾਂ ਦੇ ਕੰਮ ਨਹੀ ਹੋ ਰਹੇ। 
ਸੰਮਤੀ ਮੁਲਾਜ਼ਮਾਂ ਵੱਲੋਂ ਉੜਮੁੜ ਟਾਂਡਾ ਹਲਕੇ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਮੰਗ-ਪੱਤਰ ਦਿੱਤਾ ਗਿਆ ਸੀ ਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀਆਂ ਮੰਗਾਂ ਜਲਦ ਹੀ ਪ੍ਰਵਾਨ ਕਰ ਲਈਆਂ ਜਾਣਗੀਆਂ ਪਰ ਅਜੇ ਤੱਕ ਸਰਕਾਰ ਨੇ ਮੰਗਾਂ ਸਬੰਧੀ ਕੋਈ ਸਾਰਥਕ ਕਦਮ ਨਹੀਂ ਚੁੱਕੇ ਜਿਸ ਕਰ ਕੇ ਮੁਲਾਜ਼ਮਾਂ ਵਿਚ ਰੋਸ ਵਧਦਾ ਜਾ ਰਿਹਾ ਹੈ । ਜੇਕਰ ਸਰਕਾਰ ਤੁਰੰਤ ਮੰਗਾਂ ਮੰਨ ਕੇ ਉਨ੍ਹਾਂ 'ਤੇ ਅਮਲ ਨਹੀਂ ਕਰਦੀ ਤਾਂ ਸੂਬਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਮੁਲਾਜ਼ਮ ਸਰਕਾਰ ਵਿਰੁੱਧ ਸਖਤ ਮੁਹਿੰਮ ਵਿੱਢਣ ਲਈ ਮਜਬੂਰ ਹੋਣਗੇ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਧਰਨੇ 'ਤੇ ਬੈਠੇ ਸੁਰਿੰਦਰ ਸਿੰਘ ਪੰਚਾਇਤ ਸਕੱਤਰ, ਕੁਲਵੰਤ ਸਿੰਘ ਪੰਚਾਇਤ ਸਕੱਤਰ, ਜਸਵਿੰਦਰ ਸਿੰਘ ਪੰਚਾਇਤ ਸਕੱਤਰ, ਦਰਸ਼ਨ ਸਿੰਘ ਪੰਚਾਇਤ ਸਕੱਤਰ, ਮਲਕੀਤ ਸਿੰਘ ਪੰਚਾਇਤ ਅਫਸਰ ਆਦਿ ਨੇ ਕੀਤਾ। 
ਇਸ ਮੌਕੇ ਚੰਦਰਮੋਹਨ ਸੁਪਰਡੈਂਟ, ਚੰਦਰ ਸ਼ੇਖਰ ਪੰਚਾਇਤ ਸਕੱਤਰ, ਗੁਲਸ਼ਨ ਕੁਮਾਰ ਪੰਚਾਇਤ ਸਕੱਤਰ, ਕਿਰਨਦੀਪ ਕੌਰ ਸੰਮਤੀ ਕਲਰਕ, ਮਿਸ ਪ੍ਰਦੀਪ ਕੌਰ ਕੰਪਿਊਟਰ ਅਸਿਸਟੈਂਟ, ਪਰਮਾਨੰਦ ਸੰਮਤੀ ਪਟਵਾਰੀ, ਪੰਕਜ ਸ਼ਰਮਾ, ਗੁਰਜੀਤ ਸਿੰਘ ਪੰਚਾਇਤ ਸਕੱਤਰ, ਗੁਰਮੇਲ ਸਿੰਘ  ਆਦਿ ਹਾਜ਼ਰ ਸਨ।
ਮਾਹਿਲਪੁਰ, (ਜਸਵੀਰ)-ਸਮੂਹ ਕਰਮਚਾਰੀ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਹਿਲਪੁਰ ਵਲੋਂ ਆਪਣੀਆਂ ਯੋਗ ਮੰਗਾਂ ਸਬੰਧੀ ਅੱਜ 25ਵੇਂ ਦਿਨ ਵੀ ਕਲਮਛੋੜ ਹੜਤਾਲ ਜਾਰੀ ਰੱਖੀ।  ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਯੋਗ ਮੰਗਾਂ ਜਦੋਂ ਤੱਕ ਨਹੀਂ ਮੰਨੀਆਂ ਗਈਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। 
ਇਸ ਮੌਕੇ ਸੁਪਰਡੈਂਟ ਕੇਵਲ ਸਿੰਘ, ਪੰਚਾਇਤ ਸਕੱਤਰ ਪਰਵੀਨ ਕੁਮਾਰ, ਪੰਚਾਇਤ ਸਕੱਤਰ ਗੁਰਵਿੰਦਰ ਸਿੰਘ, ਪੰਚਾਇਤ ਸਕੱਤਰ ਧਰਮਿੰਦਰ ਸਿੰਘ, ਪੰਚਾਇਤ ਸਕੱਤਰ ਸੁਖਮੰਦਰ ਸਿੰਘ, ਤਖਤ ਸਿੰਘ, ਪੰਚਾਇਤ ਸਕੱਤਰ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਸੰਦੀਪ ਸਿੰਘ, ਪੰਚਾਇਤ ਸਕੱਤਰ ਹਰਜਿੰਦਰ  ਸਿੰਘ, ਪੰਚਾਇਤ ਸਕੱਤਰ ਅਮਰੀਕ ਸਿੰਘ, ਚੌਕੀਦਾਰ ਰਾਮ ਦੇਵ, ਬਮ ਬਹਾਦਰ, ਸੂਰਜ ਪ੍ਰਤਾਪ, ਰਣਵੀਰ ਸੰਧੀ, ਸਰਪੰਚ ਯੂਨੀਅਨ ਦੇ ਪ੍ਰਧਾਨ ਬਾਲ ਕਿਸ਼ਨ, ਸਰਪੰਚ ਜਸਵੀਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਮੁੱਗੋਵਾਲ, ਸਰਪੰਚ ਕ੍ਰਿਪਾਲ ਸਿੰਘ ਭਗਤੂਪੁਰ, ਸਰਪੰਚ ਸੁਖਵਿੰਦਰ ਕੌਰ, ਸਰਪੰਚ ਕਮਲਜੀਤ ਕੌਰ, ਸਰਪੰਚ ਮਹਿੰਦਰ ਸਿੰਘ, ਸਰਪੰਚ ਸ਼ਮਿੰਦਰ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਸੁਨੀਤਾ, ਸਰਪੰਚ ਰਾਮ ਨਾਥ, ਸਰਪੰਚ ਗੁਰਦੀਪ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਰਸ਼ਪਾਲ ਕਲੇਰ, ਸਰਪੰਚ ਨਰਿੰਦਰ ਪ੍ਰਭਾਕਰ, ਸਰਪੰਚ ਦੇਸ ਰਾਜ, ਸਰਪੰਚ ਹਰਪਾਲ ਸਿੰਘ ਆਦਿ ਹਾਜ਼ਰ ਸਨ।


Related News