ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ: ਡਾ. ਭਾਰਗਵ

10/21/2019 9:04:11 PM

ਮਾਨਸਾ, (ਸੰਦੀਪ ਮਿੱਤਲ)- ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਨਿਤ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਜ਼ਿਲਾ ਪੁਲਸ ਲਾਇਨ ਮਾਨਸਾ ਵਿਖੇ ਕੀਤਾ ਗਿਆ। ਜਿਸ 'ਚ ਮੁੱਖ ਮਹਿਮਾਨ ਵੱਜੋਂ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡੀਸੀ ਮਾਨਸਾ ਅਪਨੀਤ ਰਿਆਤ ਅਤੇ ਜ਼ਿਲਾ ਸ਼ੈਸਨ ਜੱਜ ਮਨਦੀਪ ਕੌਰ ਪੰਨੂ ਨੇ ਕੀਤੀ। ਇਸ ਮੌਕੇ ਸ਼ਹੀਦ ਜਵਾਨਾਂ ਨੂੰ ਸਰਧਾਂਜਲੀ ਅਰਪਿਤ ਕਰਦਿਆਂ ਐਸ ਐਸ ਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦਿਨਾਂ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਅਧਿਕਾਰੀਆਂ ਅਤੇ ਜਵਾਨਾਂ ਸਦਕਾਂ ਹੀ ਅਸੀਂ ਅੱਜ ਅਮਨ ਚੈਨ ਦੀ ਜਿੰਦਗੀ ਬਤੀਤ ਕਰ ਰਹੇ ਹਾਂ। ਇਸ ਮੌਕੇ 32 ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਡੀਸੀ ਅਪਨੀਤ ਰਿਆਤ, ਸ਼ੈਸਨ ਜੱਜ ਮਨਦੀਪ ਕੌਰ ਪੰਨੂ ਅਤੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਨੇ ਨਿਭਾਈ। ਸਮਾਗਮ ਦੌਰਾਨ ਐਸ ਪੀ ਨਾਰਕੋਟਿਕ ਕੁਲਦੀਪ ਸਿੰਘ ਸੋਹੀ ਨੇ ਦੇਸ਼ ਦੇ 292 ਸ਼ਹੀਦ ਜਵਾਨਾਂ ਨੂੰ ਯਾਦ ਕੀਤਾ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਵੀ ਭੇਂਟ ਕੀਤੇ ਗਏ। ਸਮਾਗਮ ਦੌਰਾਨ ਡੀ.ਐਸ.ਪੀ. ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੰਜਾਬ ਪੁਲਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਵੀ ਦਿੱਤੀ। ਐਸ.ਐਸ.ਪੀ. ਅਤੇ ਡੀਸੀ ਮਾਨਸਾ ਨੇ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਵਿਧਾਇਕ ਦਿਲਰਾਜ ਸਿੰਘ ਭੂੰਦੜ, ਨਾਜਰ ਸਿੰਘ ਮਾਨਸ਼ਾਹੀਆਂ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਅਜੀਤਇੰਦਰ ਸਿੰਘ ਮੋਫਰ, ਜ਼ਿਲਾ ਪ੍ਰੀਸ਼ਦ ਮੈਂਬਰ ਬਬਲਜੀਤ ਸਿੰਘ ਖਿਆਲਾ, ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਸਿੰਗਲਾ, ਐਸ.ਪੀ. ਸੁਰਿੰਦਰ ਕੁਮਾਰ ਸ਼ਰਮਾ, ਐਸ.ਪੀ. ਸਤਨਾਮ ਸਿੰਘ, ਐਸ.ਪੀ. ਕੁਲਦੀਪ ਸਿੰਘ ਸੋਹੀ, ਜੱਜ ਦਲਜੀਤ ਸਿੰਘ ਰੱਲ੍ਹਣ, ਸਹਾਇਕ ਜ਼ਿਲਾ ਸ਼ੈਸਨ ਜੱਜ ਆਰ ਕੇ ਬੇਰੀ, ਡੀ.ਐਸ.ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ, ਡੀ.ਐਸ.ਪੀ. ਬੁਢਲਾਡਾ ਜਸਪਿੰਦਰ ਸਿੰਘ ਗਿੱਲ, ਡੀ.ਐਸ.ਪੀ. ਬਲਜਿੰਦਰ ਸਿੰਘ ਪੰਨੂ, ਡੀ.ਐਸ.ਪੀ. ਜਤਿੰਦਰਪਾਲ ਸਿੰਘ, ਡਾ. ਰਣਜੀਤ ਸਿੰਘ ਰਾਏ, ਸ਼ਿਵ ਸ਼ਕਤੀ ਕਾਲਜ ਭੀਖੀ ਦੇ ਚੇਅਰਮੈਨ ਡਾ. ਸੋਮ ਨਾਥ ਮਹਿਤਾ, ਡਾ: ਲਖਵਿੰਦਰ ਸਿੰਘ ਮੂਸਾ, ਗੁਰਲਾਲ ਸਿੰਘ ਸਰਦੂਲਗੜ੍ਹ ਤੋਂ ☬Âਲਾਵਾ ਸਮਾਜ ਸੇਵੀ ਵੇਦ ਤਾਇਲ ਵੀ ਹਾਜਰ ਸਨ।   ਮੰਚ ਸੰਚਾਲਨ ਪੰਜਾਬ ਪੁਲਸ ਦੇ ਪ੍ਰਸਿੱਧ ਬੁਲਾਰੇ ਬਲਵੰਤ ਭੀਖੀ ਨੇ ਕੀਤਾ।  


Bharat Thapa

Content Editor

Related News