ਲੁਟੇਰਿਆਂ ਨੇ ਆਟੋ ਰਿਕਸ਼ਾ ਚਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਨਕਦੀ ਤੇ ਮੋਬਾਈਲ ਖੋਹਿਆ

Monday, Aug 26, 2024 - 05:47 AM (IST)

ਬੇਗੋਵਾਲ (ਰਜਿੰਦਰ) : ਮੋਟਰਸਾਈਕਲ ਸਵਾਰ 3 ਨੌਜਵਾਨਾਂ ਵੱਲੋਂ ਆਟੋ ਰਿਕਸ਼ਾ ਚਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਈਲ ਫੋਨ ਅਤੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਸੂਰਿਆ ਮਹਿਤਾ ਪੁੱਤਰ ਸੁੱਖਾ ਮਹਿਤਾ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਹ ਬੇਗੋਵਾਲ ਸ਼ਹਿਰ ਵਿਚ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨ ਸ਼ਾਮ ਸਮੇਂ ਉਹ ਬੇਗੋਵਾਲ ਤੋਂ ਨੌਰੰਗਪੁਰ ਪਿੰਡ ਸਵਾਰੀਆਂ ਛੱਡਣ ਲਈ ਗਿਆ। ਜਦੋਂ ਉਹ ਸਵਾਰੀਆਂ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਸ਼ਾਮ ਦੇ ਕਰੀਬ 6 ਵਜੇ ਉਹ ਪਿੰਡ ਅਕਬਰਪੁਰ ਤੇ ਨੌਰੰਗਪੁਰ ਦੇ ਵਿਚਾਲੇ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ ਕੋਲ ਦਾਤਰ ਤੇ ਗੰਡਾਸਾ ਸੀ। ਇਨ੍ਹਾਂ ਨੌਜਵਾਨਾਂ ਨੇ ਮੇਰੇ ਹੱਥਾਂ ’ਤੇ ਦਾਤਰ ਨਾਲ ਵਾਰ ਕੀਤੇ ਅਤੇ ਉਸਦੇ ਜੇਬ ਵਿਚੋਂ ਨਕਦੀ ਕੱਢ ਕੇ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।

ਸੂਰਿਆ ਮਹਿਤਾ ਨੇ ਦੱਸਿਆ ਕਿ ਉਸ ਨੇ ਮੋਬਾਈਲ ਇਕ ਦਿਨ ਪਹਿਲਾਂ ਹੀ ਲਿਆ ਸੀ, ਜੋ ਖੋਹ ਲਿਆ ਗਿਆ। ਖੋਹੀ ਗਈ ਨਕਦੀ ਤੋਂ ਜ਼ਿਆਦਾ ਦੁੱਖ ਉਸ ਨੂੰ ਆਪਣੀ ਸੱਟ ਦਾ ਹੈ ਕਿਉਂਕਿ ਉਸਦੇ ਇਕ ਹੱਥ ’ਤੇ 19 ਟਾਂਕੇ ਅਤੇ ਦੂਜੇ ਹੱਥ ’ਤੇ 4 ਟਾਂਕੇ ਲੱਗੇ ਹਨ ਜਿਸ ਕਰ ਕੇ ਉਹ ਘਰ ਬੈਠਣ ਨੂੰ ਮਜਬੂਰ ਹੈ ਅਤੇ ਕੰਮਕਾਜ ਵੀ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਇਹ ਮਾਮਲਾ ਬੇਗੋਵਾਲ ਪੁਲਸ ਦੇ ਧਿਆਨ ਵਿਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Sandeep Kumar

Content Editor

Related News