ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ

Tuesday, Jun 04, 2024 - 08:33 PM (IST)

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ

ਗੁਰਦਾਸਪੁਰ (ਹਰਮਨ, ਵਿਨੋਦ)- ਪੰਜਾਬ ਵਿਚ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਸੀ। ਇਸੇ ਤਹਿਤ ਗੁਰਦਾਸਪੁਰ ਸੀਟ 'ਤੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਗਿਣਤੀ 'ਚ ਜਿੱਤ ਹਾਸਲ ਕੀਤੀ ਹੈ। 

ਸੁਖਜਿੰਦਰ ਸਿੰਘ ਰੰਧਾਵਾ ਨੇ 83019 ਨਾਲ ਹਾਸਲ ਕੀਤੀ ਜਿੱਤ

ਸੁਖਜਿੰਦਰ ਸਿੰਘ ਰੰਧਾਵਾ  (ਕਾਂਗਰਸ)- 3,64,043

ਦਿਨੇਸ਼ ਸਿੰਘ ਬੱਬੂ (ਭਾਜਪਾ)- 2,81,182

ਅਮਨਸ਼ੇਰ ਸਿੰਘ ਸ਼ੈਰੀ ਕਲਸੀ (ਆਪ) -2,77,252 

ਡਾ. ਦਲਜੀਤ ਸਿੰਘ ਚੀਮਾ (ਅਕਾਲੀ ਦਲ)- 85,500

ਗੁਰਿੰਦਰ ਸਿੰਘ ਬਾਜਵਾ (ਅ)- 25,765 

ਦੱਸ ਦੇਈਏ ਗੁਰਦਾਸਪੁਰ ਤੋਂ ਸ਼ੁਰੂਆਤੀ ਰੁਝਾਨ 'ਚ ਦਿਨੇਸ਼ ਬੱਬੂ 4010, ਸੁਖਜਿੰਦਰ ਸਿੰਘ ਰੰਧਾਵਾ 3480, ਅਮਨਸ਼ੇਰ ਸਿੰਘ ਸ਼ੈਰੀ ਕਲਸੀ 1236 ਅਤੇ ਡਾ. ਦਲਜੀਤ ਚੀਮਾ 81 ਅਤੇ ਰਾਜ ਕੁਮਾਰ ਜਨੋਤਰਾ 61 'ਤੇ ਸੀ । ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਅੱਗੇ ਰਹੇ ਅਤੇ  ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਹਰਾਇਆ ਹੈ। 

ਸੁਖਜਿੰਦਰ ਸਿੰਘ ਰੰਧਾਵਾ ਦਾ ਸਿਆਸੀ ਸਫ਼ਰ

ਸੁਖਜਿੰਦਰ ਸਿੰਘ ਰੰਧਾਵਾ ਪਹਿਲੀ ਵਾਰ 2002 ਵਿਚ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਬਣੇ ਅਤੇ ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਖੇਤੀਬਾੜੀ ਵਿਭਾਗ ਨਾਲ ਸਬੰਧਤ ਸੰਸਦੀ ਸਕੱਤਰ ਬਣੇ।  2007 ਦੀਆਂ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਅਕਾਲੀ ਆਗੂ ਅਤੇ ਸਾਬਕਾ ਵਿਧਾਨ ਸਪੀਕਰ ਨਿਰਮਲ ਸਿੰਘ ਕਾਹਲੋਂ ਤੋਂ ਚੋਣ ਹਾਰ ਗਏ ਸਨ। ਸਾਲ 2012 ਵਿਚ ਨਵੇਂ ਬਣੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਹਰਾ ਕੇ ਦੂਸਰੀ ਵਾਰ ਵਿਧਾਇਕ ਬਣੇ । ਸਾਲ 2017 ਵਿਚ ਮੁੜ ਵਿਧਾਨ ਸਭਾ ਹਲਕਾ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਹਰਾ ਕੇ ਤੀਸਰੀ ਵਾਰ ਵਿਧਾਇਕ ਬਣੇ ਅਤੇ ਪੰਜਾਬ ਕੈਬਨਿਟ ਵਿਚ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਵੀ ਬਣੇ। ਦੱਸ ਦੇਈਏ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਦਾ ਚੇਹਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਚੁਣਿਆ ਗਿਆ ਸੀ। 

ਸੁਖਜਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਮੌਕੇ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦੇ ਕੈਬਨਿਟ ਮੰਤਰੀ ਰਹੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਮੌਕੇ ਉਹ ਉਪ ਮੁੱਖ ਮੰਤਰੀ ਵੀ ਰਹੇ। ਉਹ  2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਮੌਕੇ ਵੀ ਰੰਧਾਵਾ ਹਲਕਾ ਡੇਰਾ ਬਾਬਾ ਨਾਨਕ ਵਿਚ ਚੋਣ ਜਿੱਤ ਗਏ ਵਿਧਾਇਕ ਚੁਣੇ ਗਏ ਅਤੇ ਇਸ ਮੌਕੇ ਵੀ ਡੇਰਾ ਬਾਬਾ ਨਾਨਕ ਦੇ ਵਿਧਾਇਕ ਹਨ। ਕਾਂਗਰਸ ਹਾਈਕਮਾਨ ਨੇ ਉਨਾਂ ਨੂੰ ਰਾਜਸਥਾਨ ਵਿਚ ਕਾਂਗਰਸੀ ਮਾਮਲਿਆਂ ਦਾ ਇੰਚਾਰਜ ਵੀ ਨਿਯੁਕਤ ਕੀਤਾ। 

ਹਲਕੇ ਮੁਤਾਬਕ ਜਾਣੋ ਕਿੰਨੀ ਫੀਸਦੀ ਰਹੀ ਵੋਟਿੰਗ

ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸਮੁੱਚੇ ਗੁਰਦਾਸਪੁਰ 'ਚ 1 ਜੂਨ ਨੂੰ ਕੁੱਲ 64.66 ਫੀਸਦੀ ਵੋਟਿੰਗ ਹੋਈ, ਜਿੱਥੇ ਬਟਾਲਾ-7 'ਚ 59.80 ਫੀਸਦੀ, ਭੋਆ-2 'ਚ 70.10 ਫੀਸਦੀ, ਡੇਰਾ ਬਾਬਾ ਨਾਨਕ-10 'ਚ 65.30 ਫੀਸਦੀ, ਦੀਨਾਨਗਰ 61.50 ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 65.52 ਫੀਸਦੀ, ਗੁਰਦਾਸਪੁਰ-4 'ਚ 54.00 ਫੀਸਦੀ, ਪਠਾਨਕੋਟ-3 'ਚ 69.69 ਫੀਸਦੀ, ਕਾਦੀਆਂ-6 'ਚ 65.30 ਫੀਸਦੀ ਅਤੇ ਸੁਜਾਨਪੁਰ-1 'ਚ 72.05 ਫੀਸਦੀ ਵੋਟਿੰਗ ਹੋਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਵੋਟਿੰਗ ਫੀਸਦੀ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਵੋਟਿੰਗ ਸੁਜਾਨਪੁਰ-1 'ਚ 72.05 ਫੀਸਦੀ ਅਤੇ  ਗੁਰਦਾਸਪੁਰ-4 'ਚ 54.00 ਫੀਸਦੀ’ਚ ਸਭ ਤੋਂ ਘੱਟ ਵੋਟਿੰਗ ਹੋਈ। 

ਕਿੱਥੇ ਕਿੰਨੇ ਵੋਟਰ?

9 ਅਸੈਂਬਲੀ ਹਲਕਿਆਂ ਵਾਲੇ ਲੋਕ ਸਭਾ ਹਲਕਾ ਗੁਰਦਾਸਪੁਰ ’ਚ ਕੁੱਲ 16 ਲੱਖ 14 ਹਜ਼ਾਰ 387 ਵੋਟਰ ਹਨ। ਇਨ੍ਹਾਂ ’ਚੋਂ ਅਸੈਂਬਲੀ ਹਲਕਾ ਗੁਰਦਾਸਪੁਰ ਅੰਦਰ 1 ਲੱਖ 72 ਹਜ਼ਾਰ 673 ਵੋਟਰ ਹਨ ਜਦੋਂ ਕਿ ਦੀਨਾਨਗਰ ਅਸੈਂਬਲੀ ਹਲਕੇ ਅੰਦਰ 1 ਲੱਖ 95 ਹਜਾਰ 66 ਵੋਟਰ ਹਨ। ਕਾਦੀਆਂ ਹਲਕੇ ਅੰਦਰ 1 ਲੱਖ 83 ਹਜਾਰ 424, ਬਟਾਲਾ ਹਲਕੇ ਅੰਦਰ 1 ਲੱਖ 89 ਹਜਾਰ 5, ਫਤਿਹਗੜ੍ਹ ਚੂੜੀਆਂ ਹਲਕੇ ਅੰਦਰ 1,75,823 ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਅੰਦਰ 1 ਲੱਖ 96 ਹਜਾਰ 94 ਵੋਟਰ ਹਨ। ਪਠਾਨਕੋਟ ਜ਼ਿਲ੍ਹੇ ਅਧੀਨ ਪੈਂਦੇ ਸੁਜਾਨਪੁਰ ਅਸੈਂਬਲੀ ਹਲਕੇ ਅੰਦਰ 1 ਲੱਖ 68 ਹਜਾਰ 61 ਵੋਟਰ ਹਨ ਜਦੋਂ ਕਿ ਭੋਆ ਅੰਦਰ 1 ਲੱਖ 85 ਹਜਾਰ 44 ਵੋਟਰ ਵੋਟ ਪਾ ਸਕਣਗੇ। ਇਸੇ ਤਰ੍ਹਾਂ ਪਠਾਨਕੋਟ ਵਿਧਾਨ ਸਭਾ ਹਲਕੇ ਅੰਦਰ 1 ਲੱਖ 49 ਹਜਾਰ 97 ਹਨ। ਸਮੁੱਚੇ ਲੋਕ ਸਭਾ ਹਲਕੇ ਅੰਦਰ ਕੁੱਲ ਵੋਟਰਾਂ ਵਿੱਚ 22464 ਸਰਵਿਸ ਵੋਟਰ ਸ਼ਾਮਿਲ ਹਨ ਜਦੋਂ ਕਿ ਜਨਰਲ ਵੋਟਰਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 8 ਲੱਖ 42 ਹਜਾਰ 73 ਹੈ। ਇਸੇਤਰਾਂ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 49 ਹਜਾਰ 113 ਹੈ ਜਦੋਂ ਕਿ ਥਰਡ ਜੈਂਡਰ ਵੋਟਰਾਂ ਦੀ ਗਿਣਤੀ 37 ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News