ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚਲਾਉਣ ਵਾਲਾ ਰਿਮਾਂਡ ’ਤੇ

Sunday, Jul 29, 2018 - 05:49 AM (IST)

ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚਲਾਉਣ ਵਾਲਾ ਰਿਮਾਂਡ ’ਤੇ

ਜਲੰਧਰ, (ਵਰੁਣ)- ਕੋਰਟ ਕੰਪਲੈਕਸ ਬਾਹਰ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਤੇਗਾ ਨੂੰ  ਪੁਲਸ ਨੇ ਰਿਮਾਂਡ ’ਤੇ ਲਿਆ ਹੈ। ਤੇਗਾ ਨੂੰ ਪੁਲਸ ਨੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ  ਸੀ। ਪੁਲਸ ਦਾ ਕਹਿਣਾ ਹੈ ਕਿ ਹੈਰੋਇਨ ਦੇ ਨੈੱਟਵਰਕ ਤੋਂ ਇਲਾਵਾ ਇਸ ਗੱਲ ਦਾ ਵੀ ਪਤਾ ਲਗਾਇਆ  ਜਾ ਰਿਹਾ ਹੈ ਕਿ ਉਸ ਦੇ ਲਿੰਕ ਕਿਸੇ ਗੈਂਗਸਟਰ ਨਾਲ ਹਨ ਜਾਂ ਨਹੀਂ। ਇਸ ਤੋਂ ਇਲਾਵਾ  ਪੁਲਸ ਤੇਗਾ ਦੇ ਸਾਥੀਆਂ ਬਾਰੇ ਪੜਤਾਲ ਕਰ ਰਹੀ ਹੈ ਤੇ ਉਨ੍ਹਾਂ ਦੇ ਲਿੰਕ ਖੰਗਾਲ  ਰਹੀ ਹੈ।
ਪੁਲਸ ਨੇ ਤੇਗਵੀਰ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਨੂੰ ਸ਼ਨੀਵਾਰ ਕੋਰਟ ’ਚ ਪੇਸ਼  ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਤੇਗ ਜਿਸ ਕਰਤਾਰਪੁਰ ਦੇ ਟਿੱਡੀ ਨਾ ਦੇ ਨੌਜਵਾਨ  ਤੋਂ ਹੈਰੋਇਨ ਖਰੀਦਦਾ ਸੀ, ਪੁਲਸ ਉਸ ਬਾਰੇ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ  ਸ਼ੁਕੱਰਵਾਰ ਨੂੰ ਹੀ ਟਿੱਡੀ ਨੂੰ ਨਾਮਜ਼ਦ ਕਰ ਲਿਆ ਸੀ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ  ਛਾਪੇਮਾਰੀ ਕਰੇਗੀ। ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਦਾ ਕਹਿਣਾ ਹੈ ਕਿ ਤੇਗਾ  ਦੇ ਪੁਰਾਣੇ ਸਾਰੇ ਲਿੰਕ ਜਾਣਨ ਲਈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
 


Related News