ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ, ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ

10/17/2023 6:19:54 PM

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿਥੇ ਜਨਜੀਵਨ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ, ਨਾਲ ਹੀ ਜ਼ਿਲ੍ਹੇ ਅੰਦਰ ਦਿਨ ਦਾ ਤਾਪਮਾਨ 22 ਡਿਗਰੀ ਤੱਕ ਡਿੱਗ ਗਿਆ ਹੈ, ਜਦੋਂ ਕਿ ਰਾਤ ਦਾ ਤਾਪਮਾਨ ਵੀ 15-16 ਡਿਗਰੀ ਦੇ ਆਸਪਾਸ ਪਹੁੰਚ ਜਾਣ ਕਾਰਨ ਇਸ ਮੀਂਹ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਗੁਰਦਾਸਪੁਰ ਇਲਾਕੇ ਵਿਚ ਕਈ ਲੋਕਾਂ ਨੇ ਠੰਡ ਤੋਂ ਬਚਾਅ ਕਰਨ ਲਈ ਗਰਮ ਕੱਪੜੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਮੀਂਹ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਤੇ ਗਰੀਬ ਵਰਗ ਨੂੰ ਹੋ ਰਿਹਾ ਹੈ। ਕਿਸਾਨ ਮੀਂਹ ਕਾਰਨ ਵੱਡੀ ਚਿੰਤਾ ਵਿਚ ਡੁੱਬੇ ਹੋਏ ਹਨ ਕਿਉਂਕਿ ਖੁੱਲ੍ਹੇ ਆਸਮਾਨ ਹੇਠ ਖੜ੍ਹੀ ਫ਼ਸਲ ਦਾ 5 ਫ਼ੀਸਦੀ ਹਿੱਸਾ ਵੀ ਅਜੇ ਤੱਕ ਕਟਾਈ ਉਪਰੰਤ ਮੰਡੀਆਂ ਵਿਚ ਨਹੀਂ ਪਹੁੰਚਿਆ ਅਤੇ ਇਕ ਅਨੁਮਾਨ ਅਨੁਸਾਰ 95 ਫ਼ੀਸਦੀ ਫ਼ਸਲ ਅਜੇ ਖੇਤਾਂ ਵਿਚ ਹੀ ਖੜ੍ਹੀ ਹੈ।

ਇਹ ਵੀ ਪੜ੍ਹੋ-  ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ

PunjabKesari

ਇਸ ਫ਼ਸਲ ’ਤੇ ਪਿਛਲੇ 3 ਦਿਨਾਂ ਤੋਂ ਪੈ ਰਹੇ ਮੀਂਹ ਕਿਸੇ ਵੀ ਪੱਖ ਤੋਂ ਫ਼ਸਲ ਲਈ ਲਾਹੇਵੰਦ ਨਹੀਂ ਹੈ ਅਤੇ ਨਾ ਹੀ ਇਹ ਫ਼ਸਲ ਕਟਾਈ ਦੇ ਬਾਅਦ ਖਾਲੀ ਹੋਏ ਖੇਤਾਂ ਲਈ ਢੁੱਕਵੀਂ ਹੈ, ਕਿਉਂਕਿ ਖਾਲੀ ਖੇਤਾਂ ’ਚੋਂ ਕਿਸਾਨਾਂ ਨੇ ਬੇਲਰ ਵਰਗੀਆਂ ਮਸ਼ੀਨਾਂ ਨਾਲ ਰਹਿੰਦ ਖੂੰਹਦ ਇਕੱਤਰ ਕਰਨੀ ਹੈ ਪਰ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਇਹ ਮਸ਼ੀਨਾਂ ਕਈ ਦਿਨਾਂ ਤੱਕ ਚਲ ਨਹੀਂ ਸਕਣਗੀਆਂ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 1-2 ਦਿਨ ਵੀ ਮੀਂਹ ਅਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਝੋਨੇ ਦੀ ਕਟਾਈ ਤੇ ਮੰਡੀਕਰਨ ਦਾ ਕੰਮ ਹੋਰ ਪੱਛੜ ਸਕਦਾ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ

PunjabKesari

ਖੇਤੀ ਮਾਹਿਰਾਂ ਅਨੁਸਾਰ ਜਿਹੜੀ ਫ਼ਸਲ ਅਜੇ ਤੱਕ ਖੇਤਾਂ ਵਿਚ ਖੜ੍ਹੀ ਹੈ, ਉਸ ਦਾ ਜ਼ਿਆਦਾ ਨੁਕਸਾਨ ਹੋਣ ਦਾ ਡਰ ਨਹੀਂ ਹੈ ਪਰ ਜੋ ਫ਼ਸਲ ਖੇਤਾਂ ਵਿਚ ਵਿਛ ਗਈ ਹੈ, ਉਸ ਦੀ ਪੈਦਾਵਾਰ ਅਤੇ ਗੁਣਵੱਤਾ ’ਤੇ ਮੀਂਹ ਦਾ ਅਸਰ ਜ਼ਿਆਦਾ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਕਾਰਨ ਇਲਾਕੇ ਅੰਦਰ ਤਾਪਮਾਨ 32 ਡਿਗਰੀ ਤੋਂ 22 ਡਿਗਰੀ ਤੱਕ ਡਿੱਗ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਹੇਠਾਂ ਡਿੱਗ ਸਕਦਾ ਹੈ। ਮੀਂਹ ਕਾਰਨ ਉਸਾਰੀ ਦੇ ਕੰਮ ਵੀ ਠੱਪ ਹੋ ਗਏ ਹਨ, ਜਿਸ ਕਾਰਨ ਦਿਹਾੜੀ ਲਗਾਉਣ ਆਏ ਮਿਸਤਰੀ ਤੇ ਮਜ਼ਦੂਰ ਵੀ ਕੰਮ ਨਾ ਮਿਲਣ ਕਾਰਨ ਮਾਯੂਸ ਹੋ ਕੇ ਵਾਪਸ ਚਲੇ ਗਏ ਜਦੋਂ ਕਿ ਰੇਹੜੀਆਂ ਲਗਾਉਣ ਵਾਲਿਆਂ ਸਮੇਤ ਦੁਕਾਨਦਾਰਾਂ ਦਾ ਕੰਮ ਵੀ ਮੰਦਾ ਰਿਹਾ।

ਇਹ ਵੀ ਪੜ੍ਹੋ- ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ CM ਮਾਨ, ਸੌਂਪਿਆ 1 ਕਰੋੜ ਦਾ ਚੈੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News