ਰਣਜੀਤ ਬਾਵਾ ਦੇ ਮੈਨੇਜਰ ਦੇ ਘਰ ਅੱਧੀ ਰਾਤ ਖ਼ਤਮ ਹੋਈ ਰੇਡ, ਅਧਿਕਾਰੀ ਦਸਤਾਵੇਜ਼ਾਂ ਦੇ ਬੈਗ ਲੈ ਕੇ ਰਵਾਨਾ

Tuesday, Dec 20, 2022 - 02:29 AM (IST)

ਰਣਜੀਤ ਬਾਵਾ ਦੇ ਮੈਨੇਜਰ ਦੇ ਘਰ ਅੱਧੀ ਰਾਤ ਖ਼ਤਮ ਹੋਈ ਰੇਡ, ਅਧਿਕਾਰੀ ਦਸਤਾਵੇਜ਼ਾਂ ਦੇ ਬੈਗ ਲੈ ਕੇ ਰਵਾਨਾ

ਬਟਾਲਾ (ਗੁਰਪ੍ਰੀਤ) : ਬਟਾਲਾ ’ਚ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਸਬੰਧਿਤ ਚੱਲ ਰਹੀ ਇਨਕਮ ਟੈਕਸ ਵਿਭਾਗ ਦੀ ਰੇਡ ਦੇਰ ਰਾਤ ਖ਼ਤਮ ਹੋਈ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਸ਼ਾਮ ਨੂੰ ਪਿੰਡ ਵਡਾਲਾ ਗ੍ਰੰਥੀਆਂ ਲਈ ਰਵਾਨਾ ਹੋਈਆਂ ਸਨ। ਇਥੇ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦਾ ਘਰ ਹੈ। ਮੈਨੇਜਰ ਦੇ ਘਰ ਤੋਂ ਦੇਰ ਰਾਤ ਤਕਰੀਬਨ 11:30 ਵਜੇ ਰੇਡ ਕਰਨ ਵਾਲੇ ਅਧਿਕਾਰੀਆਂ ਨੇ ਕਈ ਦਸਤਾਵੇਜ਼ਾਂ ਦੇ ਭਰੇ ਬੈਗ ਤੇ ਲੈ ਕੇ ਰਵਾਨਾ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਭਾਰਤ ’ਚ ਹੋਇਆ ਬੰਦ

ਇਸ ਦੌਰਾਨ ਕਿਸੇ ਵੀ ਅਧਿਕਾਰੀ ਤੇ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਵੱਲੋਂ ਕੋਈ ਜਾਣਕਾਰੀ ਜਾਂ ਖ਼ੁਲਾਸਾ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਇਕੋ ਸਮੇਂ ਰਣਜੀਤ ਬਾਵਾ ਦੇ 4 ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। 

 


author

Manoj

Content Editor

Related News