ਦੜਾ-ਸੱਟਾ ਲਾਉਣ ਵਾਲਾ 2150 ਰੁਪਏ ਸਣੇ ਕਾਬੂ
Friday, Apr 13, 2018 - 12:24 AM (IST)

ਮੋਗਾ, (ਆਜ਼ਾਦ)- ਥਾਣਾ ਸਿਟੀ ਸਾਊਥ ਦੇ ਹੌਲਦਾਰ ਕੁਲਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਚੈਂਬਰ ਰੋਡ ਮੋਗਾ ਤੋਂ ਗੁਰਪ੍ਰੀਤ ਸਿੰਘ ਉਰਫ ਗੋਰਾ ਨਿਵਾਸੀ ਅਜੀਤ ਨਗਰ ਮੋਗਾ ਨੂੰ ਦੜਾ-ਸੱਟਾ ਲਾਉਂਦੇ ਰੰਗੇ ਹੱਥੀਂ ਕਾਬੂ ਕਰ ਕੇ 2150 ਰੁਪਏ ਨਕਦ ਬਰਾਮਦ ਕੀਤੇ, ਜਿਸ ਖਿਲਾਫ ਥਾਣਾ ਸਿਟੀ ਸਾਊਥ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।