ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Monday, Jul 16, 2018 - 06:50 AM (IST)

ਤਰਨਤਾਰਨ, (ਰਾਜੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਜ਼ਿਲਾ ਤਰਨਤਾਰਨ ਦੀ ਮੀਟਿੰਗ ਬਾਬਾ ਕਾਹਨ ਸਿੰਘ ਦੇ ਗੁਰਦੁਆਰਾ ਸਾਹਿਬ ਪਿੰਡ ਪਿੱਦੀ ਵਿਖੇ ਹੋਈ। ਮੀਟਿੰਗ ’ਚ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 21 ਅਗਸਤ ਤੋਂ ਪੰਜਾਬ ਭਰ ’ਚ ਡੀ. ਸੀ. ਦਫਤਰਾਂ ਅੱਗੇ ਕਿਸਾਨਾਂ ਮਜ਼ਦੂਰਾਂ ਦੀਆ ਮੰਗਾਂ ਨੂੰ ਲੈ ਕੇ ਧਰਨੇ ਸ਼ੁਰੂ ਕੀਤੇ ਜਾਣਗੇ। ਮੀਟਿੰਗ ਉਪਰੰਤ ਤਰਨਤਾਰਨ ਪੱਟੀ ਰੋਡ ਜਾਮ ਕਰ ਕੇ ਪੰਜਾਬ ਸਰਕਾਰ ਪੁਤਲਾ ਫੂਕਿਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਅਾਂ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾਅ ਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਤੋਂ ਭੱਜ ਚੁੱਕੀ ਹੈ। ਪੰਜਾਬ ਭਰ ’ਚ ਰੇਤ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ ਤੇ ਭ੍ਰਿਸ਼ਟ ਨੇਤਾਵਾਂ ਦਾ ਗਠਜੋਡ਼ ਬਣਿਆ ਹੈ। ਥਾਣਿਅਾਂ ’ਚ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬਿਜਲੀ ਦੇ ਘਰੇਲੂ ਬਿੱਲ ਸਰਕਾਰ ਆਉਣ ’ਤੇ 4 ਵਾਰ ਵਧ ਚੁੱਕੇ ਹਨ। 8 ਰੁਪਏ ਯੂਨਿਟ ਘਰੇਲੂ ਬਿਜਲੀ ਦਾ ਬਿੱਲ ਭਰਨਾ ਖਪਤਕਾਰਾਂ ਨੂੰ ਮੁਸ਼ਕਲ ਹੋਇਆ ਪਿਆ ਹੈ। ਮਜ਼ਦੂਰਾਂ ਦੇ ਮੀਟਰ ਪਾਰਵਕਾਮ ਦੀਅਾਂ ਟੀਮਾਂ ਨੇ ਕੱਟ ਦਿੱਤੇ ਹਨ। ਉਨ੍ਹਾਂ ਦੱਸਿਆ ਿਕ ਉਪਰੋਕਤ ਮੰਗਾਂ ਨੂੰ ਹੱਲ ਕਰਵਾਉਣ ਲਈ 21 ਅਗਸਤ ਤੋਂ ਤਰਨਤਾਰਨ ਦੇ ਡੀ. ਸੀ. ਦਫਤਰ ਸਾਹਮਣੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਦਿਆਲ ਸਿੰਘ ਮੀਆਂਵਿੰਡ, ਅਜੀਤ ਸਿੰਘ ਚੰਬਾ, ਚਰਨ ਸਿੰਘ, ਮੇਹਰ ਸਿੰਘ ਤਲਵੰਡੀ, ਸਤਨਾਮ ਸਿੰਘ ਮਾਣੋਚਾਹਲ, ਜਵਾਹਰ ਸਿੰਘ ਟਾਂਡਾ, ਸੁਖਵਿੰਦਰ ਸਿੰਘ ਦੁਗਲਵਾਲਾ, ਬੀਬੀ ਗੁਰਮੀਤ ਕੌਰ, ਸਲਵਿੰਦਰ ਸਿੰਘ ਜੀਓਬਾਲਾ, ਸੁੱਖ ਸਿੰਘ ਠੱਠਾ, ਸੁਰਜੀਤ ਸਿੰਘ ਗੰਡੀਵਿੰਡ, ਜਗੀਰ ਸਿੰਘ ਚੁਤਾਲਾ ਤੇ ਕੁਲਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।