ਰੋਂਦੀ ਹੋਈ ਧੀ ਦੇ ਸਾਹਮਣੇ ਪਿਓ ਨੂੰ ਘੜੀਸ ਕੇ ਲੈ ਗਈ ਪੁਲਸ, ਬੱਚੀ ਕਹਿੰਦੀ ਰਹੀ ਪਾਪਾ-ਪਾਪਾ (ਵੀਡੀਓ)

Tuesday, Aug 13, 2024 - 06:25 PM (IST)

ਰੋਂਦੀ ਹੋਈ ਧੀ ਦੇ ਸਾਹਮਣੇ ਪਿਓ ਨੂੰ ਘੜੀਸ ਕੇ ਲੈ ਗਈ ਪੁਲਸ, ਬੱਚੀ ਕਹਿੰਦੀ ਰਹੀ ਪਾਪਾ-ਪਾਪਾ (ਵੀਡੀਓ)

ਅੰਮ੍ਰਿਤਸਰ (ਬਿਊਰੋ)-  ਲਗਾਤਾਰ ਹੀ ਸੋਸ਼ਲ ਮੀਡੀਆ 'ਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਧੱਕੇ ਨਾਲ ਘੜੀਸ ਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਹੈ।  ਕਿਹਾ ਜਾ ਰਿਹਾ ਹੈ ਕਿ ਦੁਕਾਨਦਾਰ ਤੇ ਗਾਹਕ ਦੀ ਬਹਿਸ ਹੋਈ ਸੀ ਤਾਂ ਇਸ ਦੌਰਾਨ ਪੁਲਸ ਨੇ ਪਹੁੰਚ ਕੇ ਗ੍ਰਾਹਕ ਨੂੰ ਘਸੀਟ ਕੇ ਆਪਣੀ ਗੱਡੀ 'ਚ ਬਿਠਾ ਲਿਆ। ਦੱਸ ਦੇਈਏ ਉਸ ਵਿਅਕਤੀ ਨਾਲ ਇਕ ਛੋਟੀ ਬੱਚੀ ਵੀ ਸੀ ਅਤੇ ਬੱਚੀ ਰੋ-ਰੋ ਕੇ ਆਪਣੇ ਪਾਪਾ ਨੂੰ ਬਚਾਉਣ ਦੀ ਗੱਲ ਕਰ ਰਹੀ ਸੀ ਪਰ ਪੁਲਸ ਨੇ ਛੋਟੀ ਬੱਚੀ ਦਾ ਵੀ ਕੋਈ ਲਿਹਾਜ ਨਹੀਂ ਕੀਤਾ ਅਤੇ ਬੱਚੀ ਦੇ ਪਿਓ ਨੂੰ ਗੱਡੀ 'ਚ ਬੰਦ ਕਰ ਦਿੱਤਾ। ਜਿਸ ਦੀ ਵੀਡੀਓ ਕਾਫ਼ੀ ਵਾਇਰਲ ਰਹੀ ਹੈ।

 ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਉੱਥੇ ਹੀ ਥਾਣਾ ਮਜੀਠਾ ਰੋਡ 'ਤੇ ਪੁਲਸ ਅਧਿਕਾਰੀ ਨੇ ਕਿਹਾ ਕਿ ਰਵੀ ਜੁੱਤੀ ਹਾਊਸ ਦੇ ਮਾਲਕ ਦੀ ਸ਼ਿਕਾਇਤ ਆਈ ਸੀ ਕਿ ਉਹਨਾਂ ਦੀ ਦੁਕਾਨ 'ਤੇ ਇੱਕ ਸ਼ਰਾਬੀ ਨੌਜਵਾਨ ਉਹਨਾਂ ਨਾਲ ਲੜਾਈ ਝਗੜਾ 'ਤੇ ਕੁੱਟਮਾਰ ਕਰ ਰਿਹਾ ਹੈ। ਜਦੋਂ ਅਸੀਂ ਮੌਕੇ 'ਤੇ ਪੁੱਜੇ ਤਾਂ ਉਸ ਨੇ ਸਾਡੇ ਪੁਲਸ ਮੁਲਾਜ਼ਮਾਂ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਉਸ ਨੂੰ ਨਾਲ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ, ਜਿਸ 'ਚ ਅਲਕੋਹਲ ਪਾਈ ਗਈ ਹੈ।  ਪੁਲਸ ਨੇ ਕਿਹਾ ਵਿਅਕਤੀ ਖ਼ਿਲਾਫ਼ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News