ਜਨਵਾਦੀ ਇਸਤਰੀ ਸਭਾ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

Thursday, Jun 15, 2017 - 02:03 AM (IST)

ਜਨਵਾਦੀ ਇਸਤਰੀ ਸਭਾ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

ਅਜਨਾਲਾ,  (ਬਾਠ)-   ਪੁਲਸ ਥਾਣਾ ਜੋਧਾ (ਲੁਧਿਆਣਾ) 'ਚ ਦਲਿਤ ਲੇਡੀ ਕਾਂਸਟੇਬਲ ਅਮਨਪ੍ਰੀਤ ਕੌਰ ਨਾਲ ਉਥੋਂ ਦੇ ਮੁਨਸ਼ੀ ਸਮੇਤ ਹੋਰਨਾਂ ਪੁਲਸ ਮੁਲਾਜ਼ਮਾਂ ਵੱਲੋਂ ਜਬਰ-ਜ਼ਨਾਹ ਤੇ ਹੱਤਿਆ ਕਰ ਕੇ ਫਾਹੇ ਲਾਏ ਜਾਣ ਦੇ ਰੋਸ ਵਜੋਂ ਸਥਾਨਕ ਸ਼ਹਿਰ 'ਚ ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਦੀਆਂ ਕਾਰਕੁੰਨਾਂ ਅਤੇ ਭਰਾਤਰੀ ਜਨਤਕ ਸੰਘਰਸ਼ੀਲ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਕੈਪਟਨ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਨੇ ਮੰਗ ਕੀਤੀ ਕਿ ਮਹਿਲਾ ਸਿਪਾਹੀ ਬੀਬੀ ਅਮਨਪ੍ਰੀਤ ਕੌਰ ਦੇ ਘਿਨੌਣੇ ਕਾਂਡ ਨੂੰ ਦਿੱਲੀ 'ਚ ਵਾਪਰੇ ਨਿਰਭਯਾ ਕਾਂਡ ਵਾਂਗ ਪ੍ਰਵਾਨ ਕਰ ਕੇ ਕਥਿਤ ਪੁਲਸ ਮੁਲਜ਼ਮਾਂ ਨੂੰ ਫਾਹੇ ਲਾਇਆ ਜਾਵੇ ਤੇ ਬੀਬੀ ਅਮਨਪ੍ਰੀਤ ਕੌਰ ਦੇ ਆਸ਼ਰਿਤਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸੇ ਦੌਰਾਨ ਭਰਾਤਰੀ ਜਨਤਕ ਸੰਘਰਸ਼ੀਲ ਸਹਿਯੋਗੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਕਰੀਬ 3 ਮਹੀਨਿਆਂ ਦੇ ਰਾਜਭਾਗ 'ਚ ਔਰਤਾਂ ਤੇ ਖਾਸ ਕਰ ਕੇ ਦਲਿਤ ਔਰਤਾਂ ਨਾਲ ਜਿਨਸੀ ਛੇੜਛਾੜ ਤੇ ਜਬਰ-ਜ਼ਨਾਹ ਦੀਆਂ ਮੰਦਭਾਗੀਆਂ ਘਟਨਾਵਾਂ ਦੇ ਗ੍ਰਾਫ 'ਚ ਤੇਜ਼ੀ ਨਾਲ ਵਾਧਾ ਹੋਣ ਅਤੇ ਪੁਲਸ ਥਾਣਾ ਜੋਧਾ (ਜ਼ਿਲਾ ਲੁਧਿਆਣਾ) 'ਚ ਤਾਇਨਾਤ ਦਲਿਤ ਮਹਿਲਾ ਸਿਪਾਹੀ ਬੀਬੀ ਅਮਨਪ੍ਰੀਤ ਕੌਰ ਨਾਲ ਕਥਿਤ ਥਾਣੇ ਦੇ ਮੁਨਸ਼ੀ ਸਮੇਤ ਹੋਰ ਮੁਲਾਜ਼ਮਾਂ ਵੱਲੋਂ ਜਬਰ-ਜ਼ਨਾਹ ਕਰ ਕੇ ਲਾਸ਼ ਨੂੰ ਫਾਹੇ ਟੰਗੇ ਜਾਣ ਦਾ ਮੰਦਭਾਗਾ ਕਾਰਾ ਅਮਨ-ਕਾਨੂੰਨ ਦੀ ਬਦਹਾਲ ਹਾਲਤ ਦਾ ਸਬੂਤ ਹੈ।
ਇਸ ਮੌਕੇ ਭਰਾਤਰੀ ਜਨਤਕ ਸੰਘਰਸ਼ੀਲ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ 'ਚੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਸ਼ੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂਨੰਗਲ, ਬਲਦੇਵ ਸਿੰਘ ਪੰਡੋਰੀ, ਚਰਨਜੀਤ ਕੌਰ, ਪਰਮਜੀਤ ਕੌਰ ਬੇਦੀ ਛੰਨਾ, ਬੀਬੀ ਸ਼ਿੰਦੋ ਜਸਰਾਊਰ, ਸਵਿੰਦਰ ਕੌਰ ਨੇਪਾਲ, ਸੁਰਜੀਤ ਸਿੰਘ ਦੁਧਰਾਏ, ਜਸਬੀਰ ਸਿੰਘ ਜਸਰਾਊਰ, ਸੁੱਚਾ ਸਿੰਘ ਘੋਗਾ, ਸਿਮਰਜੀਤ ਕੌਰ, ਕਸ਼ਮੀਰ ਕੌਰ ਨੇਪਾਲ, ਸਰਬਜੀਤ ਕੌਰ ਡੱਬਰ, ਸੁਖਜਿੰਦਰ ਕੌਰ ਤਲਵੰਡੀ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਸਿੰਘ ਭੂਰੇਗਿੱਲ ਆਦਿ ਆਗੂ ਹਾਜ਼ਰ ਸਨ।


Related News