ਕਿੱਕੀ ਢਿੱਲੋਂ ਨੇ ਕੀਤਾ ਸਾਦਿਕ ''ਚ ਬਣੇ ਪਾਰਕ ਦਾ ਉਦਘਾਟਨ

Saturday, Nov 11, 2017 - 01:43 PM (IST)

ਕਿੱਕੀ ਢਿੱਲੋਂ ਨੇ ਕੀਤਾ ਸਾਦਿਕ ''ਚ ਬਣੇ ਪਾਰਕ ਦਾ ਉਦਘਾਟਨ


ਸਾਦਿਕ (ਪਰਮਜੀਤ) - ਸਾਦਿਕ ਵਿਖੇ ਮਨਰੇਗਾ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਬਜ਼ੁਰਗਾਂ, ਬੱਚਿਆਂ ਅਤੇ ਹਰ ਉਮਰ ਦੇ ਲੋਕਾਂ ਦੇ ਸੈਰ ਕਰਨ ਲਈ ਬਣਾਏ ਸੁੰਦਰ ਪਾਰਕ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਏ। ਉਨਾਂ ਨਾਲ ਏ. ਡੀ. ਸੀ ਮਧੂਮੀਤ ਕੌਰ ਸੰਧੂ, ਸਰਬਜੀਤ ਸਿੰਘ ਬੀ. ਡੀ. ਪੀ. ਓ, ਛਤਰਪਾਲ ਸਿੰਘ ਕੋਆਰਡੀਨੇਟਰ ਨਰੇਗਾ ਵੀ ਸਨ। ਇਸ ਉਦਾਘਟਨ ਤੋਂ ਬਾਅਦ ਕਿੱਕੀ ਢਿੱਲੋਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪਾਰਕ ਹਰੇਕ ਪਿੰਡ ਵਿਚ ਬਣਾਏ ਜਾਣਗੇ, ਜਿਸ ਨਾਲ ਬਜ਼ੁਰਗ ਇਕੱਠੇ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣਗੇ।ਸ਼ਿਵਰਾਜ ਸਿੰਘ ਢਿੱਲੋਂ ਅਤੇ ਦੀਪਕ ਕੁਮਾਰ ਸੋਨੂੰ ਨੇ ਪਿੰਡ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।ਉਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਸਮੇਂ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋਣਾ ਪਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਸਮੇਂ ਸਿਰ ਖਰੀਦਿਆ ਗਿਆ ਹੈ । ਇਸ ਮੌਕੇ ਲਲਿਤ ਅਰੋੜਾ ਆਈ. ਟੀ ਮੈਨੇਜਰ, ਪ੍ਰੀਤੀ ਟੰਡਨ ਗਰਾਮ ਸੇਵਕ ਨਰੇਗਾ ਆਦਿ ਹੋਰ ਮੈਂਬਰ ਹਾਜ਼ਰ ਸਨ ।


Related News