ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਨੇ ਪੱਖੇ ਨਾਲ ਲਟਕ ਕੀਤੀ ਖੁਦਕੁਸ਼ੀ, ਲਿਖਿਆ ਸੁਸਾਈਡ ਨੋਟ

Monday, May 10, 2021 - 07:37 PM (IST)

ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਨੇ ਪੱਖੇ ਨਾਲ ਲਟਕ ਕੀਤੀ ਖੁਦਕੁਸ਼ੀ, ਲਿਖਿਆ ਸੁਸਾਈਡ ਨੋਟ

ਅੱਪਰਾ, (ਦੀਪਾ)- ਇਲਾਕੇ ਭਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਕਰੀਬੀ ਪਿੰਡ ਮੋਂਰੋਂ ਵਿਖੇ ਅੱਜ ਸ਼ਾਮ ਲਗਭਗ 5 ਵਜੇ ਮਾਪਿਆਂ ਦੇ ਇਕਲੌਤੇ 24 ਸਾਲਾ ਦੇ ਨੌਜਵਾਨ ਪੁੱਤਰ ਨੇ ਘਰ 'ਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਮੁਤਾਬਕ ਅੱਜ ਸ਼ਾਮ ਪਿੰਡ ਮੋਂਰੋਂ ਵਿਖੇ ਇੱਕ ਨੌਜਵਾਨ ਨੇ ਘਰ ਦੀ ਛੱਤ ਦੇ ਪੱਖੇ ਨਾਲ ਪਰਨਾ ਬੰਨ ਲਟਕ ਕੇ ਖੁਦਕੁਸ਼ੀ ਕਰ ਲਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ |

PunjabKesari

ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀ ਸ਼ਨਾਖਤ ਸੁਖਵੀਰ ਸਿੰਘ (24) ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੋਂਰੋਂ ਥਾਣਾ ਫਿਲੌਰ ਵਜੋਂ ਹੋਈ ਹੈ | ਮਿ੍ਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਨਲਾਈਨ ਕਿਸੇ ਡਿਗਰੀ ਦੀ ਪੜਾਈ ਕਰ ਰਿਹਾ ਸੀ | ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਨੇ ਅੱਗੇ ਦੱਸਿਆ ਕਿ ਮਿ੍ਤਕ ਪਾਸੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ 'ਮੈਂ ਅੱਜ ਆਪਣੀ ਜਾਨ ਆਪਣੇ ਕਰਕੇ ਹੀ ਲੈ ਰਿਹਾ ਹਾਂ' | ਪੁਲਸ ਨੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜਣ ਉਪਰੰਤ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | 


author

Bharat Thapa

Content Editor

Related News