88 ਸਾਲਾਂ ਦੀ ਉਮਰ ''ਚ ਕਰੋੜਪਤੀ ਬਣਿਆ ਬਜ਼ੁਰਗ, ਸਾਂਭੀ ਨਹੀਂ ਜਾਂਦੀ ਪਰਿਵਾਰ ਦੀ ਖ਼ੁਸ਼ੀ, ਦੋਖੋ ਵੀਡੀਓ

Thursday, Jan 19, 2023 - 01:20 AM (IST)

88 ਸਾਲਾਂ ਦੀ ਉਮਰ ''ਚ ਕਰੋੜਪਤੀ ਬਣਿਆ ਬਜ਼ੁਰਗ, ਸਾਂਭੀ ਨਹੀਂ ਜਾਂਦੀ ਪਰਿਵਾਰ ਦੀ ਖ਼ੁਸ਼ੀ, ਦੋਖੋ ਵੀਡੀਓ

ਚੰਡੀਗੜ੍ਹ : ਜ਼ੀਰਕਪੁਰ ਦੇ ਇੱਕ 88 ਸਾਲਾ ਬਜ਼ੁਰਗ ਦੀ 5 ਕਰੋੜ ਦੀ ਲਾਟਰੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ 88 ਸਾਲਾ ਬਜ਼ੁਰਗ ਦਵਾਰਕਾ ਦਾਸ ਇਕ ਮੰਦਰ 'ਚ ਪੁਜਾਰੀ ਹੈ ਤੇ ਡੇਰਾਬੱਸੀ ਦਾ ਰਹਿਣ ਵਾਲਾ ਹੈ।  ਦਵਾਰਕਾ ਦਾਸ ਨੇ ਲਾਟਰੀ ਸਟਾਲ ਤੋਂ ਲੋਹੜੀ ਬੰਪਰ ਦੀ ਲਾਟਰੀ ਖਰੀਦੀ ਸੀ। ਪੰਜ ਕਰੋੜ ਦੀ ਲਾਟਰੀ ਨਿਕਲਣ 'ਤੇ ਦਵਾਰਕਾ ਦਾਸ ਦੇ ਪਰਿਵਾਰ 'ਚ ਬੇਹੱਦ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਸ ਗੱਲ ਦਾ ਜਦੋਂ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਲੱਗਾ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਇਸ ਉਮਰ 'ਚ ਪੰਜ ਕਰੋੜ ਦੀ ਲਾਟਰੀ ਨਿਕਲਣਾ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸਮਤ ਕਿਸੇ ਵੇਲੇ ਵੀ ਤੁਹਾਡੇ 'ਤੇ ਮਿਹਰਬਾਨ ਹੋ ਸਕਦੀ ਹੈ। ਇਸ ਮੌਕੇ ਦਵਾਰਕਾ ਦਾਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਨੱਚ-ਟੱਪ ਕੇ ਅਤੇ ਟੋਲ ਨਗਾਰਿਆਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ।


author

Mandeep Singh

Content Editor

Related News