ਝਗੜਾ ਰੋਕਣ ਆਏ ਨੌਜਵਾਨ ਦਾ ਕਤਲ

Tuesday, Jul 11, 2017 - 05:33 AM (IST)

ਝਗੜਾ ਰੋਕਣ ਆਏ ਨੌਜਵਾਨ ਦਾ ਕਤਲ

ਪੱਟੀ,   (ਬੇਅੰਤ, ਸੌਰਭ, ਸੋਢੀ)-  ਪਿੰਡ ਤਲਵੰਡੀ ਮਹੋਰ ਸਿੰਘ ਵਿਚ ਇਕ ਪੇਂਡੂ ਡਾਕਟਰ ਤੇ ਮਰੀਜ਼ ਦਰਮਿਆਨ ਦਵਾਈ ਸਬੰਧੀ ਕਰੀਬ 900 ਰੁਪਏ ਦੇ ਲੈਣ-ਦੇਣ ਪਿੱਛੇ ਝਗੜਾ ਹੋਣ ਦੌਰਾਨ ਲੜਾਈ ਨੂੰ ਰੋਕਣ ਆਏ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਦੀ ਕਿਰਚਾਂ ਵੱਜਣ ਕਾਰਨ ਮੌਤ ਹੋ ਗਈ।
ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭਾਈ ਲੱਧੂ ਪਿੰਡ ਅੰਦਰ ਡਾਕਟਰ ਦੀ ਦੁਕਾਨ ਕਰਦਾ ਸੀ ਅਤੇ ਪਿੰਡ ਦਾ ਅਮਰੀਕ ਸਿੰਘ ਨਾਮੀ ਵਿਅਕਤੀ ਉਸ ਕੋਲੋਂ ਦਵਾਈ ਲੈਂਦਾ ਸੀ । ਬੀਤੀ ਕੱਲ ਸ਼ਾਮ ਡਾਕਟਰ ਅਤੇ ਮਰੀਜ਼ ਦਰਮਿਆਨ ਦਵਾਈ ਦੇ ਪੈਸਿਆਂ ਦੇ ਲੈਣ-ਦੇਣ ਕਰਕੇ ਝਗੜਾ ਹੋ ਗਿਆ ਤਾਂ ਝਗੜਾ ਕਰਦੇ ਵਿਅਕਤੀਆਂ ਨੂੰ ਹਟਾਉਣ ਗਏ ਕੁਲਵਿੰਦਰ ਸਿੰਘ ਦੇ ਕਿਰਚਾਂ ਮਾਰ ਦਿੱਤੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਐੱਸ. ਐੱਚ. ਓ. ਰਾਜੇਸ਼ ਕੱਕੜ ਨੇ ਘਟਨਾ ਸਬੰਧੀ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


Related News