ਸ਼ਰਾਰਤੀ ਅਨਸਰਾਂ ਨੇ ਗਰੀਬ ਵਿਧਵਾ ਦੇ ਖੋਖੇ ਨੂੰ ਲਾਈ ਅੱਗ

Monday, Mar 05, 2018 - 07:09 AM (IST)

ਮੁੱਲਾਂਪੁਰ ਦਾਖਾ, (ਕਾਲੀਆ)- ਲੰਘੀ ਰਾਤ ਸਥਾਨਕ ਰੇਲਵੇ ਸਟੇਸ਼ਨ ਨੇੜੇ ਬਣੇ ਇਕ ਲੱਕੜ ਦੇ ਖੋਖੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾਏ ਜਾਣ ਕਾਰਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਦਾਖਾ ਦੀ ਪੁਲਸ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁੱਜ ਕੇ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ।  ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਪੀੜਤ ਵਿਧਵਾ ਰਵਿੰਦਰ ਕੌਰ ਉਰਫ ਬੇਬੀ ਪਤਨੀ ਦਰਸ਼ਨ ਸਿੰਘ ਵਾਸੀ ਦੀਪ ਨਗਰ ਮੰਡੀ ਮੁੱਲਾਂਪੁਰ ਇਸ ਖੋਖੇ ਉਤੇ ਚਾਹ-ਪਕੌੜੇ ਅਤੇ ਹੋਰ ਖਾਣ-ਪੀਣ ਦਾ ਸਾਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ 10 ਵਜੇ ਦੇ ਕਰੀਬ ਆਪਣੇ ਖੋਖੇ ਨੂੰ ਤਾਲਾ ਲਾ ਕੇ ਘਰ ਚਲੀ ਗਈ। 
ਜਦੋਂ ਉਸ ਨੂੰ ਸਵੇਰੇ ਛੇ ਵਜੇ ਦੇ ਕਰੀਬ ਇਕ ਦੁਕਾਨਦਾਰ ਨੇ ਸੂਚਨਾ ਦਿੱਤੀ ਕਿ ਉਸ ਦੇ ਖੋਖੇ ਅੰਦਰ ਅੱਗ ਲੱਗੀ ਹੋਈ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਆ ਕੇ ਦੇਖਿਆ ਤਾਂ ਅੰਦਰ ਪਿਆ ਹਜ਼ਾਰਾਂ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ, ਜਿਸ ਦੀ ਕੀਮਤ 50 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ।


Related News