ਠੰਢੇ ਪੈ ਚੁੱਕੇ ਹਨ ਨਿਗਮ ਚੋਣਾਂ ਲੜਨ ਦੇ ਇੱਛੁਕ ਆਗੂ, ਅਜੇ ਵੀ ਚੋਣਾਂ ਦਾ ਅਤਾ-ਪਤਾ ਨਹੀਂ, ਅਫ਼ਸਰਾਂ ਦੀ ਲੱਗੀ ਮੌਜ

Monday, Aug 05, 2024 - 11:28 AM (IST)

ਠੰਢੇ ਪੈ ਚੁੱਕੇ ਹਨ ਨਿਗਮ ਚੋਣਾਂ ਲੜਨ ਦੇ ਇੱਛੁਕ ਆਗੂ, ਅਜੇ ਵੀ ਚੋਣਾਂ ਦਾ ਅਤਾ-ਪਤਾ ਨਹੀਂ, ਅਫ਼ਸਰਾਂ ਦੀ ਲੱਗੀ ਮੌਜ

ਜਲੰਧਰ (ਖੁਰਾਣਾ)-ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ 2023 ਨੂੰ ਖ਼ਤਮ ਹੋ ਗਈ ਸੀ। ਡੇਢ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਸ਼ਹਿਰ ਵਿਚ ਨਾ ਕੋਈ ਮੇਅਰ ਅਤੇ ਨਾ ਹੀ ਕੋਈ ਕੌਂਸਲਰ ਹੈ। ਵੱਖ-ਵੱਖ ਵਾਰਡਾਂ ਤੋਂ ਨਿਗਮ ਚੋਣਾਂ ਲੜਨ ਦੇ ਇੱਛੁਕ ਆਗੂਆਂ ਦਾ ਉਤਸ਼ਾਹ ਠੰਢਾ ਪੈ ਚੁੱਕਾ ਹੈ ਕਿਉਂਕਿ ਨਿਗਮ ਚੋਣਾਂ ਕਦੋਂ ਹੋਣਗੀਆਂ, ਇਸ ਬਾਰੇ ਕੋਈ ਅਤਾ-ਪਤਾ ਨਹੀਂ ਲੱਗ ਪਾ ਰਿਹਾ। ਇੰਨਾ ਜ਼ਰੂਰ ਹੈ ਕਿ ਹੁਣ ਨਿਗਮ ਚੋਣਾਂ ਇਸ ਸਾਲ ਦਸੰਬਰ ਤੋਂ ਪਹਿਲਾਂ ਨਹੀਂ ਹੋ ਸਕਣਗੀਆਂ। ਕੌਂਸਲਰ ਹਾਊਸ ਨਾ ਹੋਣ ਦੀ ਸੂਰਤ ਵਿਚ ਜਲੰਧਰ ਨਿਗਮ ’ਤੇ ਅਫ਼ਸਰਾਂ ਦਾ ਰਾਜ ਚਲਿਆ ਆ ਰਿਹਾ ਹੈ। ਆਉਣ ਵਾਲੇ 6 ਮਹੀਨਿਆਂ ਵਿਚ ਵੀ ਨਿਗਮ ’ਤੇ ਅਫ਼ਸਰਾਂ ਦਾ ਹੀ ਰਾਜ ਰਹੇਗਾ। ਇੰਨੇ ਲੰਮੇ ਤਕ ਕੋਈ ਜਨ-ਪ੍ਰਤੀਨਿਧੀ ਨਾ ਹੋਣ ਕਾਰਨ ਅਫਸਰਾਂ ਦੀ ਮੌਜ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਹੈ।

ਵਧੇਰੇ ਵਾਰਡਾਂ ਦਾ ਕੋਈ ਵਾਲੀ-ਵਾਰਿਸ ਨਹੀਂ, ਵਧਣ ਲੱਗੀਆਂ ਸਮੱਸਿਆਵਾਂ
ਪਿਛਲੇ ਡੇਢ ਸਾਲ ਤੋਂ ਸ਼ਹਿਰ ਦੇ ਲੋਕ ਉਨ੍ਹਾਂ ਆਗੂਆਂ ਤੋਂ ਵਾਂਝੇ ਹਨ, ਜੋ ਵਧੇਰੇ ਮਾਮਲਿਆਂ ਵਿਚ ਆਪੋ-ਆਪਣੇ ਵਾਰਡਾਂ ਦਾ ਖਿਆਲ ਰੱਖਦੇ ਸਨ। ਭਾਵੇਂ ਕਿ ਵਧੇਰੇ ਸਾਬਕਾ ਕੌਂਸਲਰ ਅਤੇ ਕੌਂਸਲਰ ਬਣਨ ਦੇ ਇੱਛੁਕ ਕਈ ਆਗੂ ਆਪੋ-ਆਪਣੇ ਵਾਰਡਾਂ ਵਿਚ ਸਰਗਰਮ ਹਨ ਪਰ ਵਧੇਰੇ ਆਗੂਆਂ ਦਾ ਉਤਸ਼ਾਹ ਨਿਗਮ ਚੋਣਾਂ ਵਿਚ ਹੋ ਰਹੀ ਦੇਰੀ ਕਾਰਨ ਗਾਇਬ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਰੇਡ ਕਰਨ ਗਈ ਪੁਲਸ ਨੂੰ ਵੇਖ ਭੱਜਿਆ ਨੌਜਵਾਨ, ਮਾਰ ਦਿੱਤੀ ਤੀਜੀ ਮੰਜ਼ਿਲ ਤੋਂ ਛਾਲ, ਹੋਈ ਦਰਦਨਾਕ ਮੌਤ

ਪਹਿਲਾਂ ਨਗਰ ਨਿਗਮ ਦੇ 80 ਚੁਣੇ ਹੋਏ ਕੌਂਸਲਰ ਆਪੋ-ਆਪਣੇ ਵਾਰਡ ਦੀ ਹਰ ਵਿਵਸਥਾ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖਦੇ ਸਨ ਪਰ ਹੁਣ ਕੋਈ ਕੌਂਸਲਰ ਨਾ ਹੋਣ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਲੜਖੜਾਉਣ ਲੱਗੀ ਹੈ। ਸ਼ਹਿਰ ਵਿਚ ਹਰ ਡੰਪ ’ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਪਿਛਲੇ ਸਾਲ ਦੇ ਸ਼ੁਰੂ ਵਿਚ ਆਈ ਸਵੱਛਤਾ ਰੈਂਕਿੰਗ ਨੇ ਨਿਗਮ ਦੇ ਅਫਸਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਦੋਂ ਕੌਂਸਲਰ ਹਾਊਸ ਹੁੰਦਾ ਸੀ ਤਾਂ ਅਫ਼ਸਰਾਂ ਦੀ ਜਵਾਬਦੇਹੀ ਹੁੰਦੀ ਸੀ ਅਤੇ ਸਰਕਾਰ ਤਕ ਉਨ੍ਹਾਂ ਦੀਆਂ ਸ਼ਿਕਾਇਤਾਂ ਵੀ ਲੱਗਦੀਆਂ ਸਨ ਪਰ ਹੁਣ ਸਾਰੇ ਕੰਮ ਨਿਗਮ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਦੇ ਹਵਾਲੇ ਹਨ ਅਤੇ ਉਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਦਸਤਾਵੇਜ਼ ਅਤੇ ਫਾਰਮ ਆਦਿ ਅਟੈਸਟ ਕਰਵਾਉਣ, ਗਵਾਹੀ ਦੇਣ ਆਦਿ ਪੁਆਉਣ ਲਈ ਵੀ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਭਗਤ ਸਿੰਘ ਕਾਲੋਨੀ ਦੀ ਸਾਰ ਲੈਣ ਵਾਲਾ ਕੋਈ ਨਹੀਂ, ਗੰਦੇ ਪਾਣੀ ਦਾ ਆਇਆ ਹੜ੍ਹ
ਸਮਾਰਟ ਸਿਟੀ ਅਤੇ ਸਵੱਛ ਭਾਰਤ ਮਿਸ਼ਨ ਤੋਂ ਕਰੋੜਾਂ ਰੁਪਏ ਦੀ ਗ੍ਰਾਂਟ ਮਿਲਣ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ ਵਿਵਸਥਾ ਸੁਧਰਨ ਦਾ ਨਾਂ ਨਹੀਂ ਲੈ ਪਾ ਰਹੀ, ਸਗੋਂ ਇਹ ਹੋਰ ਵਿਗੜਦੀ ਚਲੀ ਜਾ ਰਹੀ ਹੈ। ਇਨ੍ਹੀਂ ਦਿਨੀਂ ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਿਗਮ ਤੋਂ ਨਾਰਾਜ਼ ਹਨ। ਨਿਗਮ ਵਰਿਆਣਾ ਡੰਪ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢ ਸਕਿਆ ਅਤੇ ਕੂੜੇ ਨੂੰ ਮੈਨੇਜ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਵੀ ਨਹੀਂ ਲੱਗ ਪਾ ਰਿਹਾ।

ਇਨ੍ਹੀਂ ਦਿਨੀਂ ਉੱਤਰੀ ਵਿਧਾਨ ਸਭਾ ਤਹਿਤ ਆਉਂਦੀ ਭਗਤ ਸਿੰਘ ਕਾਲੋਨੀ ਲਾਵਾਰਿਸ ਜਿਹੀ ਦਿਸ ਰਹੀ ਹੈ। ਉਥੇ ਗਲੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ, ਜਿਸ ਬਾਰੇ ਨਿਗਮ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਪਿਛਲੀ ਵਾਰ ਵਿੱਕੀ ਕਾਲੀਆ ਇਸ ਇਲਾਕੇ ਤੋਂ ਕੌਂਸਲਰ ਚੁਣੇ ਗਏ ਸਨ, ਉਨ੍ਹਾਂ ਵਾਰਡ ਦੇ ਨਾਲ-ਨਾਲ ਇਸ ਕਾਲੋਨੀ ਦਾ ਵੀ ਪੂਰਾ ਧਿਆਨ ਰੱਖਿਆ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਵਾਰਡ ਵਿਚ ਕੰਮ ਤਾਂ ਸ਼ੁਰੂ ਕਰਵਾਇਆ ਹੋਇਆ ਹੈ ਪਰ ਨਿਗਮ ਵਿਚ ਕਾਂਗਰਸੀ ਆਗੂਆਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ ਹੈ। ਇਸ ਕਾਰਨ ਭਗਤ ਸਿੰਘ ਕਾਲੋਨੀ ਦੇ ਨਿਵਾਸੀ ਬਹੁਤ ਪ੍ਰੇਸ਼ਾਨ ਹਨ ਅਤੇ ਹੁਣ ਕਾਂਗਰਸੀ ਆਗੂ ਨਿਗਮ ਦੇ ਸਾਹਮਣੇ ਧਰਨਾ ਦੇਣ ਜਾ ਰਹੇ ਹਨ।

ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News