ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਤਾਜ਼ਾ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

12/08/2023 6:33:15 PM

ਚੰਡੀਗੜ੍ਹ : ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸੰਘਣੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਅੱਜ ਸਵੇਰੇ ਵੀ ਕਈ ਥਾਈਂ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਹਾਈਵੇ ’ਤੇ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਗਈ। ਵੀਰਵਾਰ ਨੂੰ ਵੀ ਲੁਧਿਆਣਾ, ਜਲੰਧਰ, ਪਟਿਆਲਾ ਸਮੇਤ ਕਈ ਸ਼ਹਿਰਾਂ ਵਿਚ ਸਵੇਰੇ 9 ਵਜੇ ਤਕ ਵਿਜ਼ੀਬਿਲਟੀ 100 ਮੀਟਰ ਤਕ ਰਹੀ। ਨਵਾਂਸ਼ਹਿਰ ਵਿਚ ਸਭ ਤੋਂ ਘੱਟ 50 ਮੀਟਰ ਰਿਕਾਰਡ ਕੀਤੀ ਗਈ। ਸੂਬੇ ਵਿਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਪਟਿਆਲਾ ਵਿਚ ਸਭ ਤੋਂ ਵੱਧ 26.8 ਡਿਗਰੀ ਰਿਕਾਰਡ ਹੋਇਆ ਹੈ। ਜੋ ਆਮ ਤੋਂ 3 ਡਿਗਰੀ ਵੱਧ ਹੈ। ਇਥੇ ਨਿਊਨਤਮ ਤਾਪਮਾਨ 9.4 ਡਿਗਰੀ ਸੈਲਸੀਅਸ ਰਿਹਾ। ਨਿਊਨਤਮ ਪਾਰਾ ਸਭ ਤੋਂ ਘੱਟ ਫਰੀਦਕੋਟ ਵਿਚ 6.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਇਥੋਂ ਦੀ ਰਾਤ ਸ਼ਿਮਲਾ (7.2 ਡਿਗਰੀ) ਤੋਂ ਵੀ ਠੰਡੀ ਰਹੀ। ਹਾਲਾਂਕਿ ਹਿਮਾਚਲ ਪ੍ਰਦੇਸ਼ ਵਿਚ ਉਚਾਈ ਵਾਲੇ ਥਾਵਾਂ ’ਤੇ ਬਰਫਬਾਰੀ ਤੋਂ ਬਾਅਦ ਸ਼ੀਤਲਹਿਰ ਚੱਲਣ ਨਾਲ ਹੁਣ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਫਰਿਸ਼ਤੇ ਸਕੀਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ, ਸਨਮਾਨ ਵਜੋਂ ਮਿਲਣਗੇ 2000 ਰੁਪਏ

ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਵਿਚ ਪੰਜਾਬ ਵਿਚ ਵੀ ਰਾਤ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਵਾਲੀ ਹੈ। ਇਸ ਤੋਂ ਬਾਅਦ 11 ਦਸੰਬਰ ਤੋਂ ਮੌਸਮ ਵਿਚ ਬਦਲਾਅ ਦੇ ਚੱਲਦੇ ਫਿਰ ਤੋਂ ਰਾਤ ਦੇ ਤਾਪਮਾਨ ਵਿਚ ਵਾਧਾ ਨਜ਼ਰ ਆਵੇਗਾ। ਜੇਕਰ ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਦਸੰਬਰ ਮਹੀਨੇ ਹੁਣ ਤਕ ਕੜਾਕੇ ਦੀ ਠੰਡ ਤੋਂ ਰਾਹਤ ਵਾਲਾ ਗੁਜ਼ਰ ਰਿਹਾ ਹੈ, ਜਦਕਿ ਦਿਨ ਸਮੇਂ ਧੁੱਪ ਨਾਲ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲ ਰਹੀ ਹੈ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ

ਅੱਗੇ ਕਿਹੋ ਜਿਹਾ ਰਹੇਗਾ ਮੌਸਮ

ਪੰਜਾਬ ਵਿਚ 11 ਦਸੰਬਰ ਤੋਂ ਮੌਸਮ ਵਿਚ ਬਦਲਾਅ ਦੇ ਆਸਾਰ ਹਨ। ਤਾਪਮਾਨ ਵਿਚ ਵਾਧਾ ਹੋ ਸਕਦਾ ਹੈ। ਹਿਮਾਚਲ ਵਿਚ 10 ਦਸੰਬਰ ਤਕ ਮੀਂਹ ਦੇ ਆਸਾਰ ਨਹੀਂ ਹਨ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਪਾਰਾ 24.4 ਅਤੇ ਨਿਊਨਤਮ 9.1 ਰਿਹਾ ਹੈ, ਲੁਧਿਆਣਾ ਵਿਚ 24.2 ਅਤੇ ਨਿਊਨਤਮ 8.2, ਪਟਿਆਲਾ ਵਿਚ 26.8 ਅਤੇ ਨਿਊਨਤਮ 9.4, ਬਠਿੰਡਾ ਵਿਚ 23.2 ਨਿਊਨਤਮ 7.8 ਅਤੇ ਜਲੰਧਰ ਵਿਚ 23.8 ਅਤੇ ਨਿਊਨਤਮ 7.7 ਰਿਹਾ ਹੈ। 

ਇਹ ਵੀ ਪੜ੍ਹੋ : ਆਪਣੀ ਪਤਨੀ ਵਾਪਸ ਲੈਣ ਰੋਂਦਿਆਂ SSP ਦਫ਼ਤਰ ਪਹੁੰਚਿਆ ਏ. ਐੱਸ. ਆਈ., ਹੈਰਾਨ ਕਰਨ ਵਾਲਾ ਹੈ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News