ਖੇਡ-ਖੇਡ ''ਚ ਘੁਮਾ ਦਿੱਤੀ ਟਰੈਕਟਰ ਦੀ ਚਾਬੀ, 2 ਸਾਲਾ ਬੱਚਾ ਕੁਚਲਿਆ ਗਿਆ

Wednesday, Mar 14, 2018 - 05:24 AM (IST)

ਲਾਂਬੜਾ, (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਚੁਗਾਵਾਂ ਵਿਖੇ ਅੱਜ ਬੱਚਿਆਂ ਦੀ ਖੇਡ-ਖੇਡ ਵਿਚ ਹੀ ਇਕ 2 ਸਾਲਾ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅਜੀਤ ਵਾਸੀ ਭਾਰਗੋ ਕੈਂਪ ਜਲੰਧਰ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। ਇਸੇ ਸਬੰਧ ਵਿਚ ਅੱਜ ਉਹ ਪਿੰਡ ਚੁਗਾਵਾਂ ਵਿਖੇ ਖੇਤਾਂ ਵਿਚ ਲੇਬਰ ਦਾ ਕੰਮ ਕਰਨ ਲਈ ਆਇਆ ਸੀ। ਉਹ ਆਪਣੇ 2 ਸਾਲਾ ਬੱਚੇ ਰਾਜਵੀਰ ਨੂੰ ਵੀ ਨਾਲ ਲੈ ਕੇ ਆਇਆ ਸੀ। ਸ਼ਾਮ ਸਮੇਂ ਅਜੀਤ ਜਦ ਖੇਤਾਂ ਵਿਚ ਕੰਮ ਕਰਨ ਵਿਚ ਰੁੱਝਾ ਹੋਇਆ ਸੀ ਤਾਂ ਰਾਜਦੀਪ ਉਥੇ ਹੀ ਖੇਤਾਂ ਵਿਚ ਹੋਰ ਲੇਬਰ ਵਾਲਿਆਂ ਦੇ ਬੱਚਿਆਂ ਨਾਲ ਖੇਡਣ ਲੱਗਾ। ਇਹ ਖੇਤ ਰਾਹੁਲ ਵਾਸੀ ਜਲੰਧਰ ਵੱਲੋਂ ਠੇਕੇ 'ਤੇ ਲਏ ਹੋਏ ਹਨ। ਖੇਤਾਂ ਵਿਚ ਹੀ ਰਾਹੁਲ ਦਾ ਟਰੈਕਟਰ ਖੜ੍ਹਾ ਸੀ। ਕੁਝ ਬੱਚੇ ਖੇਡ-ਖੇਡ ਵਿਚ ਟਰੈਕਟਰ 'ਤੇ ਚੜ੍ਹ ਗਏ, ਜਦਕਿ ਰਾਜਵੀਰ ਟਰੈਕਟਰ ਦੇ ਬਿਲਕੁਲ ਅੱਗੇ ਖੇਤ ਵਿਚ ਖੜ੍ਹਾ ਸੀ। ਟਰੈਕਟਰ ਵਿਚ ਲੱਗੀ ਚਾਬੀ ਨੂੰ ਬੱਚਿਆਂ ਨੇ ਅਣਜਾਣੇ ਵਿਚ ਛੇੜ ਦਿੱਤਾ ਤੇ ਟਰੈਕਟਰ ਸਟਾਰਟ ਹੋ ਕੇ ਅੱਗੇ ਚੱਲ ਪਿਆ, ਜਿਸ ਨਾਲ ਅੱਗੇ ਖੜ੍ਹਾ ਰਾਜਵੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਰਾਜਵੀਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਤੇ ਤਫਤੀਸ਼ੀ ਏ. ਐੱਸ. ਆਈ. ਰਾਮ ਕਿਸ਼ਨ ਨੇ ਦੱਸਿਆ ਕਿ ਪੁਲਸ ਵਲੋਂ ਇਸ ਸਬੰਧੀ ਜਾਂਚ ਜਾਰੀ ਹੈ।


Related News