ਸੰਸਦ 'ਚ ਗੂੰਜਿਆ ਲਤੀਫ਼ਪੁਰਾ ਦੇ ਪੀੜਤਾਂ ਦਾ ਮੁੱਦਾ , ਰਵਨੀਤ ਬਿੱਟੂ ਨੇ ਕੀਤੀ ਇਹ ਮੰਗ

Thursday, Dec 15, 2022 - 09:25 PM (IST)

ਸੰਸਦ 'ਚ ਗੂੰਜਿਆ ਲਤੀਫ਼ਪੁਰਾ ਦੇ ਪੀੜਤਾਂ ਦਾ ਮੁੱਦਾ , ਰਵਨੀਤ ਬਿੱਟੂ ਨੇ ਕੀਤੀ ਇਹ ਮੰਗ

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਲਤੀਫ਼ਪੁਰਾ ਮਾਮਲਾ ਸੰਸਦ 'ਚ ਉਠਾਇਆ ਹੈ। ਰਵਨੀਤ ਬਿੱਟੂ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰ ਕਾਰਵਾਈ ਵਿੱਚ ਮਨੁੱਖਤਾ ਦੇ ਪੱਖ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨੀ ਠੰਡ ਵਿੱਚ ਲੋਕ ਬੇਘਰ ਹੋ ਗਏ ਹਨ। ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਏ.ਐੱਸ.ਆਈ. ਗ੍ਰਿਫ਼ਤਾਰ

ਰਵਨੀਤ ਬਿੱਟੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਹਾਲਤ ਦੇਖ ਕੇ ਵਿਦੇਸ਼ੀ ਸੰਸਥਾਵਾਂ ਇਨ੍ਹਾਂ ਦੀ ਮਦਦ ਕਰਨ ਦੀ ਗੱਲ ਕਰ ਰਹੀਆਂ ਹਨ। ਅਸੀਂ ਉਨ੍ਹਾਂ ਲਈ ਕੀ ਕਰ ਰਹੇ ਹਾਂ? ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਆਏ ਸਨ ਅਤੇ ਲਤੀਫ਼ਪੁਰਾ ਵਿੱਚ ਰਹਿ ਰਹੇ ਸਨ। ਜਲੰਧਰ ਦੇ ਲਤੀਫ਼ਪੁਰਾ 'ਚ ਜੋ ਹਾਲਤ ਹੋਈ ਹੈ, ਉਹ ਬਹੁਤ ਖਰਾਬ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਲਤੀਫ਼ਪੁਰਾ ਬਾਰੇ ਕੁਝ ਐਲਾਨ ਕਰਨਾ ਚਾਹੀਦਾ ਹੈ।

ਦੱਸ ਦਈਏ ਕਿ ਜਲੰਧਰ ਦੇ ਲਤੀਫ਼ਪੁਰਾ 'ਚ ਲੋਕਾਂ ਦੇ ਘਰਾਂ 'ਤੇ ਬੁਲਡੋਜ਼ਰ ਚੱਲਣ ਤੋਂ ਬਾਅਦ ਬੇਘਰੇ ਲੋਕ ਖੁੱਲ੍ਹੇ 'ਚ ਰਹਿਣ ਲਈ ਮਜਬੂਰ ਹਨ। ਪੀੜਤ ਲੋਕਾਂ ਨੇ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਰ ਪਾਰਟੀ ਦੇ ਆਗੂ ਲੋਕਾਂ ਦੀ ਗੱਲ ਸੁਣਦੇ ਹੋਏ ਮੌਕੇ 'ਤੇ ਪਹੁੰਚੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਰੇ ਆਰਥਿਕ ਤੌਰ 'ਤੇ ਕਮਜ਼ੋਰ ਪ੍ਰਭਾਵਿਤ ਪਰਿਵਾਰਾਂ ਦਾ ਜਲੰਧਰ ਵਿੱਚ ਉੱਚ ਪੱਧਰੀ ਮਕਾਨ ਬਣਾ ਕੇ ਮੁੜ ਵਸੇਬਾ ਕੀਤਾ ਜਾਵੇਗਾ।


author

Mandeep Singh

Content Editor

Related News